Breaking NewsD5 specialInternationalNewsTop News

Amazon ਦੇ Jeff Bezos ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ, Elon Musk ਨੂੰ ਛੱਡਿਆ ਪਿੱਛੇ

ਐਮਾਜ਼ੋਨ ਦੇ ਸੀਈਓ ਜੈਫ ਬੇਜੋਸ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬੇਜੋਸ ਨੇ ਟੇਸਲਾ ਦੇ ਸੀਈਓ ਇਲਾਨ ਮਸਕ ਨੂੰ ਪਿੱਛੇ ਛੱਡ ਇਹ ਸਥਾਨ ਪ੍ਰਾਪਤ ਕੀਤਾ ਹੈ। ਦਰਅਸਲ ਮੰਗਲਵਾਰ ਨੂੰ ਟੇਸਲਾ ਇੰਸ ਦੇ ਸ਼ੇਅਰਸ ‘ਚ ਗਿਰਾਵਟ ਦਰਜ ਕੀਤੀ ਗਈ, ਜਿਸਦੀ ਵਜ੍ਹਾ ਨਾਲ ਮਸਕ ਪਹਿਲੇ ਦਰਜੇ ਤੋਂ ਖਿਸਕ ਕੇ ਦੂਜੇ ਦਰਜੇ ਤੇ ਆ ਪੁੱਜੇ। ਬਲੂਮਬਰਗ ਬਿਲਿਨੇਅਰ ਇੰਐਕਸ ਮੁਤਾਬਕ ਜੇਫ ਬੇਜੋਸ ਦੀ ਕੁਲ ਜਾਇਦਾਦ ਕਰੀਬ 14.10 ਲੱਖ ਕਰੋੜ ਰੁਪਏ ਹੈ।

BREAKING-ਨਿਹੰਗ ਸਿੰਘਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ!ਨੰਗੀਆਂ ਤਲਵਾਰਾਂ ਲੈ ਦਿੱਲੀ ‘ਚ ਵੜ੍ਹੇ ਨਿਹੰਗ

ਬੇਜੋਸ ਦੀ ਕੁਲ ਜਾਇਦਾਦ 19100 ਕਰੋੜ ਡਾਲਰ
ਰਿਪੋਰਟ ਮੁਤਾਬਕ ਜੈਫ ਬੇਜੋਸ ਦੀ ਕੁਲ ਜਾਇਦਾਦ 19100 ਕਰੋੜ ਡਾਲਰ ਯਾਨੀ ਕਰੀਬ 14.10 ਲੱਖ ਕਰੋੜ ਰੁਪਏ ਹੈ। ਬੇਜੋਸ ਪਿਛਲੇ ਤਿੰਨ ਤੋਂ ਜ਼ਿਆਦਾ ਸਾਲਾਂ ਤੋ ਲਗਾਤਾਰ ਦੁਨੀਆ ਦੇ ਸਭ ਤੋਂ ਰਈਸ ਸ਼ਖਸ ਬਣੇ ਹੋਏ ਸਨ ਪਰ ਜਨਵਰੀ 2021 ‘ਚ ਮਸਕ ਉਨ੍ਹਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਬੇਜੋਸ ਦੀ ਜਾਇਦਾਦ ਮਸਕ ਤੋਂ 95.5 ਕਰੋੜ ਡਾਲਰ ਜ਼ਿਆਦਾ ਹੈ।

ਲਓ ਹੁਣ ਨਹੀਂ ਲੜ੍ਹਨਗੇ ਬੀਜੇਪੀ ਵਾਲੇ ਚੋਣਾਂ,ਪੂਰੇ ਪੰਜਾਬ ਚੋਂ ਹੋਇਆ ਪੱਤਾ ਸਾਫ!ਆਹ ਹੁੰਦੀ ਕਿਸਾਨਾਂ ਦੀ ਤਾਕਤ?

ਟੇਸਲਾ  ਦੇ ਸ਼ੇਅਰ ‘ਚ ਆਈ ਕਮੀ
ਮੰਗਲਵਾਰ ਨੂੰ ਟੇਸਲਾ ਦਾ ਸ਼ੇਅਰ 2.4 ਫੀਸਦੀ ਟੁੱਟਕੇ 796 . 22 ਡਾਲਰ ਉੱਤੇ ਬੰਦ ਹੋਇਆ। ਇਸ ਨਾਲ ਏਲਨ ਮਸਕ ਦੀ ਜਾਇਦਾਦ ‘ਚ 4 . 58 ਅਰਬ ਡਾਲਰ ਦੀ ਕਮੀ ਆਈ। ਹੁਣ ਮਸਕ ਦੀ ਕੁਲ ਦੌਲਤ 19000 ਕਰੋੜ ਡਾਲਰ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਹੀ ਏਲਨ ਮਸਕ, ਜੇਫ ਬੇਜੋਸ ਨੂੰ ਪਿੱਛੇ ਛੱਡ ਦੁਨੀਆ ਦੇ ਸਭ ਤੋਂ ਰਈਸ਼ ਸ਼ਖਸ ਬਣੇ ਸੀ।

ਸਵੇਰੇ ਹੀ ਡੱਲੇਵਾਲ ਨੇ ਸੁਣਾਈ ਅਜਿਹੀ ਖ਼ਬਰ,ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਸਪੋਟ ਬਾਰੇ ਲਿਆ ਵੱਡਾ ਫੈਸਲਾ!

2021 ‘ਚ ਹੋਈਆ ਇੰਨ੍ਹਾਂ ਵਾਧਾ
2021 ‘ਚ ਟੇਸਲਾ  ਦੇ ਮਾਲਿਕ ਏਲਨ ਮਸਕ ਦੀ ਜਾਇਦਾਦ ‘ਚ ਹੁਣ ਤੱਕ 2050 ਕਰੋੜ ਡਾਲਰ ਦਾ ਵਾਧਾ ਹੋਇਆ ਹੈ , ਜਦੋਂ ਕਿ ਜੇਫ ਬੇਜੋਸ ਦੀ ਜਾਇਦਾਦ ਸਿਰਫ਼ 88 . 40 ਕਰੋੜ ਡਾਲਰ ਵਧੀ ਹੈ। ਉਥੇ ਹੀ ਪਿਛਲੇ 24 ਘੰਟਿਆਂ ‘ਚ ਮਸਕ ਦੀ ਜਾਇਦਾਦ 458 ਕਰੋੜ ਡਾਲਰ ਘੱਟ ਗਈ। 26 ਜਨਵਰੀ ਤੋਂ ਬਾਅਦ ਤੋਂ ਟੇਸਲਾ ਦੇ ਸ਼ੇਅਰਾਂ ‘ਚ 10 ਫੀਸਦੀ ਤੋ ਜ਼ਿਆਦਾ ਦੀ ਗਿਰਾਵਟ ਆਈ ਹੈ।

BREAKING-ਦਿੱਲੀ ਪੁਲਿਸ ਦੀ ਵੱਡੀ ਕਾਰਵਾਈ!ਜਥੇਬੰਦੀਆਂ ਨੂੰ ਦਿੱਤਾ ਵੱਡਾ ਝਟਕਾ

ਬਿਲ ਗੇਟਸ ਰਹੇ ਤੀਜੇ ਸਥਾਨ ਤੇ
ਬਲੂਮਬਰਗ ਬਿਲਿਨੇਅਰਸ ਇੰਐਕਸ ਮੁਤਾਬਕ, ਅਮੀਰਾਂ ਦੀ ਸੂਚੀ ‘ਚ 137 ਅਰਬ ਡਾਲਰ ਦੇ ਨਾਲ ਬਿਲ ਗੇਟਸ ਤੀਸਰੇ, 116 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਬਰਨਾਰਡ ਅਰਨਾਲਟ ਚੌਥੇ ਤੇ ਮਾਰਕ ਜੁਕਰਬਰਗ (104 ਅਰਬ ਡਾਲਰ)  ਪੰਜਵੇਂ ਸਥਾਨ ‘ਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button