Breaking NewsD5 specialNewsPunjab

Lockdown ‘ਚ ਕਲਯੁਗੀ ਔਲਾਦ ਨੇ ਘਰੋਂ ਬਾਹਰ ਕੱਢੇ ਬੁੱਢੇ ਮਾਪੇ

ਖੰਨਾ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ,ਕਰਫ਼ਿਊ ‘ਚ ਜਿੱਥੇ ਸਾਰੀ ਦੁਨੀਆ ‘ਚ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਇੱਕ ਕਲਯੁੱਗੀ ਪੁੱਤਰ ਨੇ ਆਪਣੇ ਬਜ਼ੁਰਗ ਮਾਂ ਬਾਪ ਨੂੰ ਘਰੋਂ ਕੱਢ ਕੇ ਸਮਾਨ ਗਲੀ ‘ਚ ਸੁੱਟ ਦਿੱਤਾ ਅਤੇ ਸਿਟੀ -2 ਦੇ SHO ਨੇ ਪੁਲਿਸ ਫੋਰਸ ਨਾਲ ਬੁਜ਼ਰਗਾਂ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਮਾਨ ਵੀ ਦੁਬਾਰਾ ਰੱਖਵਾ ਦਿੱਤਾ। ਇਹ ਮਾਮਲਾ ਹੈ ਖੰਨਾ ਦੇ ਅਮਲੋਹ ਰੋਡ, ਗੁਰੂ ਅੰਗਦ ਦੇਵ ਨਗਰ,ਗਲੀ ਨੰਬਰ -1,ਬਹਾਦਰ ਆਟੋ ਸੈਂਟਰ ਦਾ ਹੈ।

Bimar pti te maa naal curfew vich fsi aurat di dard bhri kahani

ਅੱਜ ਪੱਤਰਕਾਰਾਂ ਨੂੰ ਰੋਂਦੇ ਰੋਂਦੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਬਜ਼ੁਰਗ ਸੁਖਦੇਵ ਸਿੰਘ ਪੁੱਤਰ ਬਖਸ਼ਿਸ਼ ਸਿੰਘ,ਨਾਲ ਬਜ਼ੁਰਗ ਉਸਦੀ ਪਤਨੀ ਨੇ ਭਰੇ ਹੋਏ ਗਲੇ ਨਾਲ ਦੱਸਿਆ ਕਿ ਉਸਦੇ 2 ਬੇਟੇ ਹਨ। ਦੋਵੇਂ ਹੀ ਵਿਆਹੇ ਹੋਏ ਹਨ ਵੱਡਾ ਬੇਟਾ ਬਹਾਦਰ ਸਿੰਘ ਅਤੇ ਛੋਟਾ ਬੇਟਾ ਸੌਦਾਗਰ ਸਿੰਘ ਹਨ। ਮੈਂ ਦੋਹਾਂ ਦੇ ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਬਣਦੇ ਹਿੱਸੇ ਦਾ ਮਕਾਨ ਵੀ ਵੰਡਕੇ ਪਹਿਲਾ ਹੀ ਉਹਨਾਂ ਦੇ ਨਾਂ ਵੱਖ ਵੱਖ ਰਜਿਸਟਰੀ ਕਰਵਾ ਦਿੱਤੀ ਅਤੇ ਉਹ ਆਪਣੇ ਛੋਟੇ ਬੇਟੇ ਨਾਲ ਪਿਛਲੇ 16 ਸਾਲਾਂ ਤੋਂ ਰਹਿ ਰਹੇ ਹਨ। ਕਰੀਬ 2 ਸਾਲ ਪਹਿਲਾਂ ਛੋਟੇ ਬੇਟੇ ਦਾ ਆਪਣੀ ਘਰਵਾਲੀ ਨਾਲ ਤਲਾਕ ਹੋ ਗਿਆ ਸੀ ਅਤੇ ਉਸਦੇ ਬਾਅਦ ਉਸਨੇ ਦੂਜਾ ਵਿਆਹ ਕਰਵਾ ਲਿਆ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਜਦੋਂ ਦੀ ਦੂਸਰਾ ਵਿਆਹ ਹੋਇਆ ਹੈ ਅਤੇ ਮੇਰੀ ਨਵੀਂ ਨੂੰਹ ਆਈ ਹੈ ਲਗਾਤਾਰ ਸਾਡੇ ਨਾਲ ਕਲੇਸ਼ ਕਰ ਰਹੀ ਹੈ। ਪਿਛਲੇ 6,7 ਮਹੀਨਿਆਂ ਤੋਂ ਅਸੀਂ ਦੋਂਵੇ ਪਤੀ ਪਤਨੀ ਇੱਕ ਕਮਰੇ ਵਿੱਚ ਰਹਿੰਦੇ ਹਾਂ। ਆਪਣੀ ਮੈਂ ਦਿਹਾੜੀ ਕਰਦਾ ਹਾਂ ਆਪਣੀ ਰੋਟੀ ਅਲੱਗ ਬਣਾਕੇ ਖਾਂਦੇ ਹਾਂ ਸਾਨੂੰ ਸਾਡਾ ਬੇਟਾ ਕੁੱਝ ਨਹੀਂ ਦਿੰਦਾ ਕੱਲ ਸਾਡਾ ਸਮਾਨ ਗਲੀ ਸੁੱਟ ਕੇ ਸਾਨੂੰ ਦੋਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਸਾਨੂੰ ਮਾਰਨ ਨੂੰ ਆਉਂਦਾ ਹੈ ਮੇਰੇ ਵੱਡੇ ਲੜਕੇ ਅਤੇ ਨੂੰਹ ਨੂੰ ਗਾਲ੍ਹਾ ਕੱਢੀਆ ਮਾਰਨ ਦੀਆਂ ਧਮਕੀਆਂ ਦਿੱਤੀਆਂ।

BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ

ਉਨ੍ਹਾਂ ਕਿਹਾ ਕਿ ਅਸੀਂ ਮੁਹੱਲੇ ਵਾਲਿਆਂ ਨਾਲ ਜਾ ਕੇ ਸਿਟੀ 2 ਥਾਣੇ ਵਿੱਚ ਸੂਚਨਾ ਦਿੱਤੀ। ਇਸਤੇ ਸਿਟੀ -2 ਦੇ SHO ਹਰਵਿੰਦਰ ਸਿੰਘ ਆਪਣੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਬਜ਼ੁਰਗਾਂ ਨੂੰ ਘਰ ਅੰਦਰ ਦਾਖਿਲ ਕਰਵਾ ਕੇ ਉਹਨਾਂ ਦਾ ਸਾਰਾ ਸਮਾਨ ਜਿਹੜਾ ਗਲੀ ਵਿੱਚ ਸੁੱਟ ਦਿੱਤਾ ਸੀ ਘਰ ਅੰਦਰ ਰਖਵਾ ਦਿੱਤਾ। ਪੁਲਿਸ ਦੇ ਇਸ ਕੰਮ ਦੀ ਪੂਰੇ ਮੁਹੱਲੇ ਵਾਲਿਆਂ ਨੇ ਬਹੁਤ ਤਾਰੀਫ਼ ਕੀਤੀ ਹੈ। ਪੀੜਤ ਬਜ਼ੁਰਗ ਜੋੜੇ ਦੇ ਲੜਕੇ ਪੱਤਰਕਾਰਾਂ ਨੂੰ ਵੇਖਦੇ ਹੋਏ ਖਿਸਕ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button