Breaking NewsD5 specialNewsPunjabUncategorized

ਆਹ ਵੇਖੋ ਪੰਜਾਬ ਦੀ ਖਿਡਾਰਨ ਭਾਂਡੇ ਮਾਂਜਣ ਲਈ ਮਜਬੂਰ, ਕਹਾਣੀ ਸੁਣ ਹੋ ਜਾਓਗੇ ਭਾਵੁਕ

ਪਟਿਆਲਾ : ਕੈਪਟਨ ਸਾਬ੍ਹ ਜ਼ਰਾ ਇਸ ਔਰਤ ਵੱਲ ਦੇਖੋ। ਗੁਰਬਤ ‘ਚ ਦਿਨ ਕੱਟਦਿਆਂ ਸਿਰ ਦੇ ਵਾਲ ਚਿੱਟੇ ਹੋ ਗਏ ਹਨ। ਇਹ ਤਸਵੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੀ ਹੈ। ਸਮੇਂ ਦੀ ਮਾਰ ਨੇ ਪੰਜਾਬ ਦੀ ਨੈਸ਼ਨਲ ਪਾਵਰ ਲਿਫਟਿੰਗ ਖਿਡਾਰਨ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਹੋਇਆ ਹੈ। ਉਹ ਵੀ ਸਮਾਂ ਸੀ ਜਦੋਂ ਅੰਮ੍ਰਿਤ ਕੌਰ ਪਾਵਰ ਲਿਫਟਿੰਗ ਕਰਦੀ ਸੀ ਤਾਂ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਤਾੜੀਆਂ ਮਾਰਦੇ ਸਨ।

1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ

ਹਰ ਕੋਈ ਹੈਰਾਨ ਹੁੰਦਾ ਸੀ ਅੰਮ੍ਰਿਤ ਕੌਰ ਦੀ ਦਲੇਰੀ ਵੇਖ ਕੇ ਗਰੀਬੀ ਨੇ ਅੰਮ੍ਰਿਤ ਕੌਰ ਨੂੰ ਭਾਂਡੇ ਮਾਂਜਣ ਲਈ ਮਜਬੂਰ ਕੀਤਾ ਤਾਂ ਲੌਕਡਾਊਨ ਨੇ ਫੇਰ ਅੰਮ੍ਰਿਤ ਕੌਰ ਦਾ ਰੋਜ਼ਗਾਰ ਖੋਹ ਲਿਆ। ਹੁਣ ਜ਼ਿੰਦਗੀ ਮੁੜ ਤੋਂ ਲੀਹ `ਤੇ ਲਿਆਉਣ ਲਈ ਬੇਕਰੀ ਦਾ ਸਮਾਨ ਵੇਚ ਕੇ ਗੁਜ਼ਾਰਾ ਕਰ ਰਹੀ ਹੈ। ਨੌਕਰੀ ਤਾਂ ਮਿਲ ਜਾਂਦੀ ਪਰ ਜ਼ਮੀਰ ਦਾ ਸੌਦਾ ਨਹੀਂ ਕੀਤਾ। ਅਫ਼ਸਰਾਂ ‘ਤੇ ਇਲਜ਼ਾਮ ਲਗਾਏ ਕਿ ਰਾਤ ਕੱਟਣ ਲਈ ਮਜਬੂਰ ਕਰਦੇ ਸਨ ਪਰ ਅੰਮ੍ਰਿਤ ਕੌਰ ਨੇ ਆਪਣੇ ਜਿਸਮ ਦਾ ਸੌਦਾ ਨਹੀਂ ਕੀਤਾ।

ਢੀਂਡਸਾ ਕੱਢ ਲਿਆਇਆ ਬਾਦਲਾਂ ਦਾ ਖਾਤਾ! ਸੁਣੋ ਕਿਵੇਂ ਪੰਜਾਬੀਆਂ ਨਾਲ ਇਕ ਹੋਰ ਧੋਖਾ ਕੀਤਾ

ਅੰਮ੍ਰਿਤ ਕੌਰ ਦੇ ਹੌਂਸਲੇ ਅਤੇ ਜਜ਼ਬੇ ਨੂੰ ਸਲਾਮ ਹੈ। ਘਰ ਘਰ ਨੌਕਰੀ ਤੇ ਰੋਜ਼ਗਾਰ ਦਾ ਦਾਅਵਾ ਕਰਨ ਵਾਲੀ ਸਰਕਾਰ ਏਸ ਖਿਡਾਰਨ ਵੱਲ ਦੇਖੇ। ਉਮੀਦ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਵੀ ਅੱਗੇ ਆਉਣਗੀਆਂ ਤਾਂ ਜੋ ਪੰਜਾਬ ਲਈ ਮੈਦਾਨ ‘ਚ ਉਤਰਨ ਵਾਲੇ ਖਿਡਾਰੀਆਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button