Breaking NewsD5 specialNewsPoliticsPunjab

ਆਹ ਪਿੰਡ ਨੇ ਸਰਪੰਚੀ ਨੂੰ ਬਣਾ ਲਿਆ ਖੇਡ, ਜਵਾਕ ਨੇ ਚੁਣਿਆ ਸਰਪੰਚ, ਮਗਰ ਲੱਗ ਗਿਆ ਸਾਰਾ ਪਿੰਡ (ਵੀਡੀਓ)

ਗੁਰਦਾਸਪੁਰ : ਜਿਵੇਂ ਜਿਵੇਂ ਪੰਚਾਇਤੀ ਚੋਣਾਂ ਨੇੜੇ ਆਉਂਦੀ ਜਾ ਰਹੀਆਂ ਹਨ। ਉਸੇ ਤਰ੍ਹਾਂ ਸੂਬੇ ‘ਚ ਚੋਣਾਂ ਨੂੰ ਲੈ ਕੇ ਲੋਕ ਵੀ ਪੂਰੇ ਸਰਗਰਮ ਨੇ ਤੇ ਸਰਪੰਚ ਤੇ ਪੰਚ ਚੁਣਨ ਲਈ ਆਪਣਾ ਪੂਰਾ ਜੋਰ ਲਗਾ ਰਹੇ ਨੇ ਪਰ ਅੱਜ ਅਸੀਂ ਤੁਹਾਨੂੰ ਇਨ੍ਹਾਂ ਚੋਣਾਂ ਸਬੰਧੀ ਇਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਰਹੇ ਜਾਉਂਗੇ, ਜੀ ਹਾਂ ਤੁਸੀਂ ਸਰਪੰਚ ਤੇ ਪੰਚ ਵੋਟਾਂ ਨਾਲ ਬਣਦੇ ਜ਼ਰੂਰ ਦੇਖੇ ਹੋਣਗੇ ਪਰ ਕੈਪਸੂਲ ਰਾਹੀ ਸਰਪੰਚ ਬਣਦਾ ਨਹੀਂ ਦੇਖਿਆ। ਚਲੋਂ ਅੱਜ ਅਸੀਂ ਤੁਹਾਨੂੰ ਦਿਖਾਉਦੇ ਹਾਂ ਕੈਪਸੂਲ ਰਾਹੀ ਬਣੇ ਸਰਪੰਚ ਤੇ ਪੰਚ ਦਰਅਸਲ ਮਾਮਲਾ ਗੁਰਦਾਸਪੁਰ ਦੇ ਪਿੰਡ ਮੌਕਲ ਦਾ ਹੈ। ਜਿਥੇ ਪਿੰਡ ਦੇ ਲੋਕਾਂ ਨੇ ਸਰਪੰਚ ਤੇ ਪੰਚ ਚੁਣਨ ਲਈ ਇੱਕ ਵੱਖਰਾ ਕਦਮ ਚੁੱਕਿਆ ਹੈ। ਇਸ ਪਿੰਡ ਦਾ ਸਰਪੰਚ ਵੋਟਾਂ ਰਾਹੀਂ ਨਹੀਂ ਬਲਕਿ ਕੈਪਸੂਲ ਰਾਹੀਂ ਬਣਿਆ, ਇੱਥੋਂ ਦੇ ਲੋਕਾਂ ਨੇ ਮਿਲ ਕੇ ਫੈਸਲਾ ਲਿਆ ਕਿ ਪੰਚਾਇਤੀ ਚੋਣਾਂ ‘ਚ ਹੋ ਰਹੀ ਫਜ਼ੂਲ ਖਰਚੀ ਨੂੰ ਰੋਕਿਆ ਜਾਵੇ।

Read Also ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਭੜਕੇ ਮਜੀਠੀਆ, ‘ਕਹਿੰਦਾ ਕਰਲੋ ਜਿਹੜਾ ਧੱਕਾ ਕਰਨਾ’! (ਵੀਡੀਓ)

ਜਿਸ ਕਰ ਕੇ ਇਹਨਾਂ ਨੇ ਖਾਲੀ ਪਏ ਕੈਪਸੂਲਾਂ ‘ਚ ਚੋਣਾਂ ‘ਚ ਮੈਂਬਰਾਂ ਦੀਆਂ ਪਰਚਿਆਂ ਪਾ ਕੇ ਗੁਰਦੁਆਰਾ ਸਾਹਿਬ ‘ਚ ਅਰਦਾਸ ਕਰਵਾਈ। ਇਸ ਤੋਂ ਬਾਅਦ ਇੱਕ ਬੱਚੇ ਨੂੰ ਇਹਨਾਂ ਕੈਪਸੂਲਾਂ ‘ਚੋਂ ਪਰਚੀ ਕੱਢਣ ਨੂੰ ਕਿਹਾ ਗਿਆ। ਜਿਸਦੇ ਨਾਂਅ ਦੀ ਪਹਿਲੀ ਪਰਚੀ ਨਿਕਲੀ ਓਹੀ ਸਰਪੰਚ ਬਣੇਗਾ ਅਤੇ ਇਸ ਦੇ ਨਾਲ ਹੀ ਜਿਸਦੇ ਨਾਂਅ ਦੀਆਂ ਦੂਜਿਆਂ ਪਰਚਿਆਂ ਨਿਕਲਿਆ ਉਹ ਪੰਚ। ਉੱਧਰ ਕੈਪਸੂਲ ‘ਚੋਂ ਨਿਕਲੇ ਸਰਪੰਚ ਸੰਗਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਇਸ ਫੈਸਲੇ ਤੋਂ ਉਹ ਬਹੁਤ ਖੁਸ਼ ਹਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਕਿ ਉਹਨਾਂ ਦੇ ਨਾਂਅ ਦੀ ਪਰਚੀ ਨਿਕਲੀ ਹੈ। ਦੱਸ ਦਈਏ ਕਿ ਇਕ ਪਾਸੇ ਤਾਂ ਸੂਬੇ ‘ਚ ਇਨ੍ਹਾਂ ਚੋਣਾਂ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਕਾਫੀ ਸਾਹਮਣੇ ਆ ਰਹੇ ਹਨ ਪਰ ਪਿੰਡ ਵਾਸੀਆਂ ਵੱਲੋਂ ਚੁੱਕਿਆ ਗਏ ਇਸ ਕਦਮ ਦੀ ਹੁਣ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button