Breaking NewsD5 specialNewsPunjab

ਆਹ ਪਿੰਡ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ,ਟੈਸਟ ਕਰਨ ਆਏ ਡਾਕਟਰ ਨੂੰ ਪਾਤੀ ਬਿਪਤਾ! ਦੇਖੋ ਅੱਕੇ ਹੋਏ ਲੋਕਾਂ ਨੇ ਕੀ ਕੀਤਾ!

ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਬਾਦਲ ਕਲਾਂ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ‘ਚ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਉਹ ਇਸ ਮਰੀਜ਼ ਨੂੰ ਸਿਹਤ ਵਿਭਾਗ ਦੀ ਟੀਮ ਦੇ ਨਾਲ ਪਿੰਡ ਤੋਂ ਬਾਹਰ ਨਹੀਂ ਜਾਣ ਦੇਣਗੇ। ਉਹ ਮਰੀਜ਼ ਨੂੰ ਪਿੰਡ ਦੇ ਵਿੱਚ ਹੀ ਕੁਅਰਨਟਾਈਨ ਕਰਨਗੇ ਕਿਉਂਕਿ ਸੋਸ਼ਲ ਮੀਡੀਆ ਤੇ ਇਕ ਅਫਵਾਹ ਫੈਲ ਰਹੀ ਹੈ ਕਿ ਜੇ ਕੋਈ ਕੋਰੋਨਾ ਪੌਜ਼ੀਟਿਵ ਮਰੀਜ਼ ਸਿਹਤ ਵਿਭਾਗ ਦੀ ਟੀਮ ਦੇ ਨਾਲ ਜਾਂਦਾ ਹੈ ਤਾਂ ਹਸਪਤਾਲ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਅੰਗ ਕੱਢ ਲਏ ਜਾਂਦੇ ਹਨ। ਇਹ ਹੀ ਅਫਵਾਹ ਤਕਰਾਰ ਦਾ ਕਾਰਨ ਬਣ ਰਹੀ ਹੈ।

🔴 LIVE 🔴ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ‘ਚ ਬਣ ਰਹੇ ਨੇ ਥਾਣੇ | ਕਿਉਂ ਰਾਗੀ ਸਿੰਘ ਚਲਾਉਣ ਰਿਕਸ਼ਾ?

ਇਸ ਦੌਰਾਨ ਸਿਹਤ ਵਿਭਾਗ ਦੀ ਮੁਲਾਜ਼ਮ ਨੇ ਦੱਸਿਆ ਕਿ ਉਹ ਮਰੀਜ਼ ਨੂੰ ਪਿੰਡ ਦੇ ਵਿੱਚ ਹੀ ਕੁਆਰਨਟਾਈਨ ਕਰ ਰਹੇ ਹਨ। ਇਸ ਦੌਰਾਨ ਜੇਕਰ ਮਰੀਜ਼ ਨੂੰ ਕੁੱਝ ਵੀ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਦੀ ਹੋਵੇਗੀ। ਸੋਸ਼ਲ ਮੀਡੀਆ ਤੇ ਉੱਡ ਰਹੀਆਂ ਅਫਵਾਹਾਂ ਦੇ ਚਲਦੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿਉਕਿ ਅਫਵਾਹਾਂ ਦੇ ਕਾਰਨ ਲੋਕਾਂ ਦੇ ਮਨਾਂ ‘ਚ ਡਰ ਵਧਦਾ ਜਾ ਰਿਹਾ ਹੈ ਅਤੇ ਉਹ ਕੋਰੋਨਾ ਟੈਸਟ ਕਰਵਾਉਣ ਤੋਂ ਪਿਛੇ ਹੱਟ ਰਹੇ ਹਨ ਅਤੇ ਇਥੇ ਪ੍ਰਸਾਸ਼ਨ ਨੂੰ ਜ਼ਰੂਰਤ ਹੈ ਕਿ ਇਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ।

https://www.youtube.com/watch?v=Gx5lqgL9IUY

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button