Breaking NewsD5 specialNewsPunjab

ਆਹ ਦੇਖ ਲਓ ਕੋਰੋਨਾ ਕਾਲ ‘ਚ ਡਿਪੂ ਹੋਲਡਰਾਂ ਦਾ ਹਾਲ, ਮੰਤਰੀ ਆਸ਼ੂ ਤੱਕ ਪਹੁੰਚਣੀ ਚਾਹੀਦੀ ਐ ਵੀਡੀਓ

ਬਰਨਾਲਾ : ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੀ ਗਰੀਬ ਲੋਕਾਂ ਨੂੰ ਰਾਸ਼ਨ ਮੁੱਹਈਆ ਕਰਵਾਉਣ ਲਈ ਡਿਪੂ ਹੋਲਡਰ ਵੀ ਇਕ ਤਰ੍ਹਾਂ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਨ। ਜਿਸਦੇ ਚੱਲਦਿਆਂ ਕਈ ਡਿਪੂ ਹੋਲਡਰ ਕਰੋਨਾ ਦਾ ਸ਼ਿਕਾਰ ਹੋ ਚੁਕੇ ਹਨ। ਜੋ ਜੇੇਰੇ ਇਲਾਜ ਨੇ ਤੇ ਕਈ ਡਿਪੂ ਹੋਲਡਰ ਆਪਣੀ ਜਾਨ ਵੀ ਗਵਾ ਚੁੱਕੇ ਹਨ। ਹੁਣ ਕਰੋਨਾ ਪੌਜ਼ੀਟਿਵ ਇਕ ਡਿਪੂ ਹੋਲਡਰ ਨੇ ਆਪਣੀ ਵੀਡੀਓ ਬਣਾ ਕੇ ਸਰਕਾਰ ਨੂੰ ਆਪਣਾ ਦਰਦ ਸੁਣਾਇਆ ਹੈ ਅਤੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਰਕਾਰ ਉਹਨਾਂ ਬਾਰੇ ਵੀ ਕੁਝ ਸੋਚੇ ਅਤੇ ਜੇਕਰ ਕਿਸੇ ਡਿਪੂ ਹੋਲਡਰ ਦੀ ਕਰੋਨਾ ਨਾਲ ਮੌਤ ਹੁੰਦੀ ਹੈ ਤਾਂ ਉਸਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ।

ਸੈਣੀ ਨਹੀਂ ਝੱਲ ਸਕਦਾ ਪੁਲਿਸ ਦਾ ਤਸ਼ੱਦਦ,ਕਰੂ ਆਹ ਕੰਮ, ਮੁਲਤਾਨੀ ਵਾਂਗ ਆਹ ਬੰਦੇ ‘ਤੇ ਵੀ ਹੋਇਆ ਸੀ ਜੁਰਮ! Exclusive

ਡਿਪੂ ਯੂਨੀਅਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ 8 ਡਿਪੂ ਹੋਲਡਰਾਂ ਦੀ ਕਰੋਨਾ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਚੁੱਕੀ ਹੈ ਅਤੇ 12 ਦੇ ਕਰੀਬ ਡਿਪੂ ਹੋਲਡਰ ਕਰੋਨਾ ਦਾ ਇਲਾਜ਼ ਕਰਵਾ ਰਹੇ ਹਨ। ਉਹਨਾਂ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਹੋਰਨਾਂ ਮੁਲਾਜ਼ਮਾਂ ਵਾਂਗ ਸਹੂਲਤਾਂ ਦਿੱਤੀਆਂ ਜਾਣ। ਹਾਲਾਂਕਿ ਸਰਕਾਰੀ ਰਾਸ਼ਨ ਵੰਡਣ ਵਾਲੇ ਡਿਪੂ ਹੋਲਡਰਾਂ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਵੀ ਫਰੰਟ ਲਾਈਨ ‘ਤੇ ਕੰਮ ਕਰਨ ਵਾਲੇ ਹੋਰਨਾਂ ਮੁਲਾਜ਼ਮਾਂ ਵਾਂਗ ਸਹੂਲਤਾਂ ਦਿੱਤੀਆਂ ਜਾਣ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਡਿਪੂ ਹੋਲਡਰਾਂ ਦੀ ਫਰਿਆਦ ਸੁਣਦੀ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button