Breaking NewsD5 specialIndiaNewsPunjab

ਆਹ ਕੀ ਹੋ ਰਿਹੈ ਜਨਾਬ!, ਬੱਸ ਦੇ ਓਹਲੇ ਚੱਲਦਾ ਕਾਂਡ! (ਵੀਡੀਓ)

ਇਸ ਵੀਡੀਓ ਨੂੰ ਜ਼ਰਾ ਗੌਰ ਨਾਲ ਵੇਖੋ…ਵੀਡੀਓ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਜਾਣਗੇ। ਜੀ ਹਾਂ ਵੀਡੀਓ ‘ਚ ਨਜ਼ਰ ਆ ਰਹੀ ਹੈ ਪੀਆਰਟੀਸੀ ਬੱਸ ਅਤੇ ਬੱਸ ਦੇ ਓਹਲੇ ਵਿਖਾਈ ਦੇ ਰਿਹਾ ਹੈ ਇਕ ਵਿਅਕਤੀ। ਜਿਹੜਾ ਪੀਪੀ ‘ਚ ਪਾਈਪ ਲਾ ਕੇ ਤੇਲ ਦੀ ਟੈਂਕੀ ਨਾਲ ਛੇੜਛਾੜ ਕਰਦਾ ਵਿਖਾਈ ਦੇ ਰਿਹਾ ਹੈ। ਬੜੀ ਹੀ ਦਲੇਰੀ ਨਾਲ ਬੇਖੌਫ਼ ਹੋਇਆ ਇਹ ਬੰਦਾ ਪੂਰੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ ਅਤੇ ਹੌਂਸਲਾ ਉਸ ਵਿਅਕਤੀ ਦਾ ਜਿਸ ਨੇ ਆਪਣੀ ਕਾਰ ‘ਚ ਬੈਠਿਆਂ, ਇਸ ਘਟਨਾ ਨੂੰ ਕੈਮਰੇ ‘ਚ ਕੈਦ ਕੀਤਾ।

Read Also ਕੈਮਰੇ ‘ਚ ਕੈਦ ਹੋਈ ਪੀ.ਆਰ.ਟੀ.ਸੀ. ਬੱਸ

ਵੀਡੀਓ ‘ਚ ਅੱਗੇ ਵੇਖ ਸਕਦੇ ਹੋ ਕਿ ਕੰਮ ਕੀਤਾ ਤੇ ਚੱਲਦਾ ਬਣਿਆ ਇਹ ਵਿਅਕਤੀ ਪਾਈਪ ਨੂੰ ਕੱਢ ਕੇ ਪੀਪੀ ਸਣੇ ਮੌਕੇ ਤੋਂ ਖਿਸਕ ਜਾਂਦਾ ਹੈ ਪਰ ਜਨਾਬ ਨੂੰ ਇਸ ਗੱਲ ਦਾ ਰਤਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਵੀਡੀਓ ਬਣ ਰਹੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਸ਼ਾਹੀ ਸ਼ਹਿਰ ਪਟਿਆਲਾ ਦੀ ਹੈ। ਜੀ ਹਾਂ, ਬੱਸ ਸਟੈਂਡ ਵਾਲੇ ਪੁਲ ਦੇ ਨੇੜੇ ਅਤੇ ਰੇਲਵੇ ਪੁਲਿਸ ਥਾਣੇ ਦੇ ਐਨ ਨਜ਼ਦੀਕ ਬੱਸ ਦਾ ਨੰਬਰ ਵੀ ਵੀਡੀਓ ‘ਚ ਸਾਫ਼ ਵਿਖਾਈ ਦੇ ਰਿਹਾ ਹੈ। ਹੁਣ ਪੀਆਰਟੀਸੀ ਮਹਿਕਮਾ ਜਾਣੇ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button