Breaking NewsD5 specialNewsPunjab

ਕੈਮਰੇ ‘ਚ ਕੈਦ ਹੋਈ ਪੀ.ਆਰ.ਟੀ.ਸੀ. ਬੱਸ

ਪਟਿਆਲਾ : ਪਟਿਆਲਾ ‘ਚ ਬੱਸ ਅੱਡਾ ਦੇ ਫਲਾਈਓਵਰ ਨਜ਼ਦੀਕ ਇਕ ਭਿਆਨਕ ਹਾਦਸਾ ਵਾਪਰਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਪੀਆਰਟੀਸੀ ਬੱਸ ਤੇ ਇਕ ਮੋਟਰਸਾਇਕਲ ਦਰਮਿਆਨ ਵਾਪਰਿਆ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਪੀਆਰਟੀਸੀ ਬੱਸ ਆ ਰਹੀ ਹੈ ਤੇ ਉਸ ਦੇ ਨਾਲ ਹੀ ਇਕ ਵਿਅਕਤੀ ਮੋਟਰਸਾਇਕਲ ‘ਤੇ ਆ ਰਿਹਾ ਹੈ।

Read Also ਜਦੋਂ ਚੋਰੀ ਦੀ ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਹੋਈ ਕੈਦ

ਜਿਸ ਤੋਂ ਕੁਝ ਸਕਿੰਟਾ ਬਾਅਦ ਹੀ ਵਿਅਕਤੀ ਘੁੰਮਦਾ ਘਮਾਉਦਾ ਬੱਸ ਅੱਗੇ ਡਿੱਗ ਜਾਂਦਾ ਹੈ ਤੇ ਬੱਸ ਦਾ ਟਾਈਰ ਉਸ ਦੇ ਉਪਰ ਦੀ ਲੰਘ ਜਾਂਦਾ ਹੈ। ਜਿਸ ਤੋਂ ਬਾਅਦ ਡਰਾਇਵਰ ਬੱਸ ਨੂੰ ਤੁਰੰਤ ਰੋਕ ਲੈਦਾ ਹੈ ਪਰ ਬੱਸ ਉਪਰ ਲੰਘਣ ਨਾਲ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਸਨੌਰ ਵਜੋ ਹੋਈ ਹੈ। ਉਧਰ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button