Breaking NewsD5 specialNewsPunjab

ਆਸ਼ਕ ਨੇ ਦੋਸਤ ਨਾਲ ਮਿਲ ਕੇ ਕੀਤਾ ਕਾਰਾ, ਨਾਬਾਲਗ ਮਸ਼ੂਕ ਨੂੰ ਚੱਕ ਕੇ ਲੈ ਗਏ ਖੇਤਾਂ ‘ਚ (ਵੀਡੀਓ)

ਸੰਗਰੂਰ : ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜਿੱਥੇ ਪਿਆਰ ‘ਚ ਅੰਨੇ ਹੋਏ ਆਸ਼ਿਕ ਦੀ ਕਰਤੂਤ ਅਜਿਹੀ ਕਿ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਦਿਲ ਨੂੰ ਦਹਿਲਾਉਣ ਵਾਲੀ ਇਹ ਮਨਹੂਸ ਖਬਰ ਸੰਗਰੂਰ ਤੇ ਪਿੰਡ ਖੋਨੋਰੀ ਤੋਂ ਹੈ ਜਿਥੇ ਪਿਆਰ ‘ਚ ਸ਼ੈਤਾਨ ਬਣੇ ਆਸ਼ਿਕ ਨੇ ਹੈਵਾਨੀਅਤ ਦਾ ਰੂਪ ਦਿਖਾਉਂਦੇ ਹੋਏ ਇਲਾਕੇ ‘ਚ ਸਨਸਨੀ ਫੈਲਾ ਦਿੱਤੀ। ਮਾਮਲੇ ਤੇ ਪਹੁੰਚ ਦੇ ਆ ਮਾਮਲਾ ਇਹ ਕਿ ਪਿੰਡ ਦੇ ਹੀ ਦੋ ਨੌਜਵਾਨਾਂ ਵਲੋਂ ਇਕ 15 ਸਾਲ ਦੀ ਮੁਟਿਆਰ ਨੂੰ ਅਗਵਾ ਕਰ ਲਿਆ ਜਾਂਦਾ। ਕਿਉਂਕਿ ਉਨ੍ਹਾਂ ਚੋਂ ਇਕ ਲੜਕਾ ਲੜਕੀ ਨਾਲ ਵਿਆਹ ਕਰਨ ਦਾ ਚਾਹਵਾਨ ਸੀ।

Read Also ਘਰਵਾਲੀ ਨੇ ਰਾਤ ਨੂੰ ਘਰੇ ਬੁਲਾਏ 2 ਆਸ਼ਕ, ਪਤੀ ਨੇ ਮਾਰਿਆ ਛਾਪਾ, ਗਲਤ ਕੰਮ ਕਰਦੇ ਫੜ੍ਹੇ

ਜਿਸ ਨੇ ਲੜਕੀ ਦੇ ਘਰ ਵਾਲਿਆਂ ਨੂੰ ਪਹਿਲਾਂ ਧਮਕੀ ਵੀ ਦਿੱਤੀ ਕਿ ਉਸ ਦਾ ਵਿਆਹ ਲੜਕੀ ਨਾਲ ਕਰ ਦਿਤਾ ਜਾਵੇ ਨਹੀਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਲੜਕੀ ਦੇ ਪਰਿਵਾਰ ਨੇ ਮਨਾ ਕੀਤਾ ਤਾਂ ਉਸ ਲ਼ੜਕੇ ਨੇ ਦਰਿੰਦੇ ਦਾ ਰੂਪ ਧਾਰਦਿਆ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਫਿਰ ਉਸ ਨਾਲ ਬਲਾਤਕਾਰ ਕੀਤਾ। ਇਥੇ ਬਸ ਨਹੀਂ ਦਰਿੰਦਿਆ ਨੇ ਆਪਣੀ ਹਵਸ ਮਿਟਾਉਣ ਤੋਂ ਬਾਅਦ ਲੜਕੀ ਦਾ ਇਕੱਲਾ ਇਕੱਲਾ ਅੰਗ ਕੱਟ ਸੁੱਟਿਆ। ਪਹਿਲਾਂ ਉਸਦੀਆਂ ਬਾਹਾਂ ਵੱਢੀਆਂ ਫਿਰ ਲੱਤਾ ਫਿਰ ਉਸ ਤੇ ਤੇਜ਼ਾਬ ਪਾ ਕੇ ਉਸ ਨੂੰ ਸਾੜਿਆ ਗਿਆ ਪੀੜਤ ਪਰਿਵਾਰ ਦੀ ਧੀ ਤਾਂ ਉਨਾਂ ਕੋਲੋਂ ਖੋਹ ਲਈ ਗਈ ਪਰ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਨੇ।

ਜਿਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਵੀ ਲਗਾਇਆ ਕਿ ਇਸ ਵਾਰਦਾਤ ਤੋਂ ਪਹਿਲਾ ਪੁਲਿਸ ਨੇ ਉਨਾਂ ਦੀ ਸ਼ਿਕਾਇਤ ਨੂੰ ਅਣਗੋਲਿਆ ਕੀਤਾ। ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੜਕੀ ਦੇ ਪਿੰਡ ਦੇ ਹੀ 2 ਆਰੋਪੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਇਹ ਵਾਰਦਾਤਾਂ ਸਮਾਜ ‘ਚ ਔਰਤ ਦੀ ਸੁਰੱਖਿਆ ਤੇ ਸਵਾਲ ਖੜ ਕਰਦੀਆਂ ਹਨ। ਉਥੇ ਹੀ ਆਸ ਇਹੀ ਲਗਾਈ ਜਾ ਸਕਦੀ ਹੈ ਕਿ ਇਸ ਘਿਣੌਨੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦਰਿੰਦਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button