
ਹੁਸਿਆਰਪੁਰ ਵਿਖੇ ਪੰਜ ਸਾਲਾ ਮਾਸੂਮ ਬੱਚੇ ਕਤਲ ਅਤੇ ਦੁਸ਼ਕਰਮ ਮਾਮਲੇ ਵਿਚ ਅਦਾਲਤ ਵਲੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ।
ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਜੋ ਅਦਾਲਤ ਵਲੋਂ ਪੰਜ ਸਾਲਾ ਮਾਸੂਮ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਅਤੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਜੋ ਸਬੰਧਤ ਵਿਅਕਤੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਫ਼ੈਸਲਾ ਸੁਣਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ ਦੀ ਪਛਾਣ ਨਾਨਕ ਯਾਦਵ ਦੇ ਤੌਰ ‘ਤੇ ਹੋਈ ਹੈ ।ਪ੍ਰਾਪਤ ਸੂਚਨਾ ਮੁਤਾਬਕ ਉਕਤ ਕੇਸ ਦੀ ਪੀੜ੍ਹਤ ਪੱਖ ਵਲੋਂ ਅਗਵਾਈ ਕਰ ਰਹੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜਦੋਂ ਵੀ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਉਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ । ਦੱਸਣਯੋਗ ਹੈ ਕਿ ਉਕਤ ਐਡਵੋਕੇਟ ਵਰਮਾ ਉਹ ਐਡਵੋਕੇਟ ਹਨ ਜਿਨ੍ਹਾਂ ਕੇਸ ਲਈ ਪੀੜ੍ਹਤ ਪਰਿਵਾਰ ਤੋਂ ਕੋੋਈ ਵੀ ਫੀਸ ਚਾਰਜ ਨਾ ਕਰਦਿਆਂ ਸਮੁੱਚਾ ਕੇਸ ਕੋਰਟ ਵਿਚ ਆਪਣੇ ਪੱਧਰ ‘ਤੇ ਲੜਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




