Breaking NewsD5 specialInternationalNews

ਆਸਟ੍ਰੇਲੀਆ ‘ਚ 10 ਹਜ਼ਾਰ ਊਠਾ ਨੂੰ ਮਾਰਨ ਦਾ ਕਾਰਨ ਕਰ ਦੇਵੇਗਾ ਹੈਰਾਨ

ਸਿਡਨੀ : ‘ਚ ਪਾਣੀ ਦੀ ਕਮੀ ਕਾਰਨ ਉੱਥੇ ਦੇ 10 ਹਜ਼ਾਰ ਊਠਾ ਨੂੰ ਮਾਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਕਾਗ੍ਰਸਤ ਖੇਤਰ ‘ਚ ਪੀਣ ਦੇ ਪਾਣੀ ਨੂੰ ਬਚਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ ‘ਚ ਜੰਗਲੀ ਊਠ ਮਾਰੇ ਜਾਣਗੇ। ਹੈਲੀਕਾਪਟਰਾਂ ਵਿੱਚ ਪੇਸ਼ੇਵਰ ਸ਼ੂਟਰਾਂ ਦੁਆਰਾ 10,000 ਤੋਂ ਜ਼ਿਆਦਾ ਊਠਾ ਨੂੰ ਮਾਰ ਦਿੱਤਾ ਜਾਵੇਗਾ। ਇਹ ਊਠ ਗਲੋਬਲ ਵਾਰਮਿੰਗ ਵਿੱਚ ਭਿਆਨਕ ਯੋਗਦਾਨ ਦੇ ਰਹੇ ਹਨ ਕਿਉਂਕਿ 10 ਲੱਖ ਊਠ ਇੱਕ ਸਾਲ ‘ਚ ਇੱਕ ਟਨ ਕਾਰਬਨ ਡਾਇਆਕਸਾਇਡ ਦੇ ਬਰਾਬਰ ਮੀਥੇਨ ਦਾ ਉਤਸਰਜਨ ਕਰਦੇ ਹਨ, ਜੋ 40 ਲੱਖ ਕਾਰਾਂ ਦੇ ਉਤਸਰਜਨ ਦੇ ਬਰਾਬਰ ਹੈ।

🔴 ਬਾਦਲਾਂ ਖਿਲਾਫ਼ ਇਕ ਹੋਰ ਸਿਆਸੀ ਤੂਫ਼ਾਨ | Parkash Singh Badal Sukhbir Badal

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀਆਂ ਝਾੜੀਆਂ ‘ਚ ਲੱਗੀ ਅੱਗ ਫੈਲ ਰਹੀ ਹੈ ਅਤੇ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਉੱਤੇ ਕਾਬੂ ਪਾਉਣ ਲਈ ਉੱਥੇ ਦੇ ਅਧਿਕਾਰੀਆਂ ਨੇ ਊਟਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਸਥਾਨਕ ਮੀਡੀਆਂ ਅਨੁਸਾਰ ਅਨੰਗੂ ਪੀਜੰਤਜਤਜਾਰਾ ਯਾਂਕੁਨਿਤਜਤਜਰਾ ਭੂਮੀ ‘ਚ ਆਦਿਵਾਸੀ ਨੇਤਾਵਾਂ ਦੇ ਇੱਕ ਆਦੇਸ਼ ਤੋਂ ਬਾਅਦ ਬੁੱਧਵਾਰ ਤੋਂ ਹੈਲੀਕਾਪਟਰਾਂ ਵਿੱਚ ਪੇਸ਼ੇਵਰ ਨਿਸ਼ਾਨੇਬਾਜ 10,000 ਊਠਾ ਨੂੰ ਮਾਰ ਦੇਣਗੇ।

ਮੁਸਲਮਾਨ ਨਾਲ ਨਿਕਾਹ ਕਰਵਾਉਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਦੀ ਪੇਸ਼ੀ | Jagjit Kaur | Pakistan

ਜਾਣਕਾਰੀ ਅਨੁਸਾਰ ਏਪੀਵਾਈ ਦੇ ਕਾਰਜਕਾਰੀ ਬੋਰਡ ਦੀ ਮੈਂਬਰ ਮਾਰਿਤਾ ਬੇਕਰ ਦੇ ਹਵਾਲੇ ਨਾਲ ਲਿਖਿਆ ਅਸੀ ਗਰਮ ਅਤੇ ਅਸੁਵਿਧਾਜਨਕ ਪ੍ਰਸਥਿਤੀਆਂ ਵਿੱਚ ਜਿਊਣ ਨੂੰ ਮਜ਼ਬੂਰ ਹੋ ਰਹੇ ਹਾਂ। ਅਸੀ ਸਿਹਤਮੰਦ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਊਠ ਅੰਦਰ ਆ ਰਹੇ ਹਨ। ਉਹ ਘਰਾਂ ਦੇ ਚਾਰੇ ਪਾਸੇ ਪਾਣੀ ਦੀ ਤਲਾਸ਼ ਵਿੱਚ ਘੁੰਮ ਰਹੇ ਹਾਂ ਅਤੇ ਏਅਰ ਕੰਡੀਸ਼ਨਰ ਦੇ ਮਾਧਿਅਮ ਨਾਲ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button