InternationalSportsTop News

ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਵਨਡੇ ਕ੍ਰਿਕੇਟ ਤੋਂ ਸੰਨਿਆਸ ਲਿਆ, ਕੱਲ੍ਹ ਖੇਡਣਗੇ ਆਖਰੀ ਵਨਡੇ

ਆਸਟ੍ਰੇਲੀਆ : ਆਸਟ੍ਰੇਲੀਆਈ ਸੀਮਤ ਓਵਰ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਵਨ-ਡੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆਈ ਕ੍ਰਿਕੇਟ ਟੀਮ ਦੇ ਵਨ-ਡੇ ਅਤੇ ਟੀ-20 ਕਪਤਾਨ ਆਰੋਨ ਫਿੰਚ ਨੇ ਸ਼ਨੀਵਾਰ ਸਵੇਰੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਹ ਕੱਲ੍ਹ ਭਾਵ ਐਤਵਾਰ ਨੂੰ ਕੇਨਰਸ ‘ਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ 146ਵਾਂ ਤੇ ਆਖ਼ਰੀ ਵਨ-ਡੇ ਇੰਟਰਨੈਸ਼ਨਲ ਮੈਚ ਖੇਡਣਗੇ।

High Court ਨੇ ਸੁਣਾਇਆ ਫੈਸਲਾ? ਰੇਤ ਬਜਰੀ ਦਾ ਮਸਲਾ ਹੱਲ! Punjab ਸਰਕਾਰ ਘੇਰੇ ’ਚ | D5 Channel Punjabi

ਵਨ-ਡੇ ਤੋਂ ਸੰਨਿਆਸ ਲੈਣ ਦੇ ਬਾਵਜੂਦ ਉਹ ਆਪਣੇ ਦੇਸ਼ ਦੀ ਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ। ਫਿੰਚ ਦੀ ਕਪਤਾਨੀ ‘ਚ ਆਸਟ੍ਰੇਲੀਆ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਫਿੰਚ ਨੇ ਆਪਣੇ ਕਰੀਅਰ ‘ਚ ਹੁਣ ਤੱਕ 5 ਟੈਸਟ ਮੈਚ, 145 ਵਨ-ਡੇ ਮੈਚ ਅਤੇ 92 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ 54 ਵਨ-ਡੇ ਮੈਚਾਂ ‘ਚ ਟੀਮ ਦੀ ਕਪਤਾਨੀ ਕੀਤੀ ਹੈ।

Live ਹੋਕੇ ਗੋਲੀ ਮਾਰਨ ਵਾਲੇ ASI ਦਾ ਸੱਚ, ਨਵੇਂ ਪ੍ਰਧਾਨ’ਤੇ ਲੱਗੀ ਮੌਹਰ, ਹੋਊ ਧਮਾਕਾ? | D5 Channel Punjabi

ਜ਼ਿਕਰਯੋਗ ਹੈ ਕਿ ਆਰੋਨ ਫਿੰਚ ਪਿਛਲੇ ਕੁਝ ਸਮੇਂ ਤੋਂ ਬੇਹੱਦ ਖਰਾਬ ਫਾਰਮ ‘ਚ ਚੱਲ ਰਹੇ ਹਨ। ਉਸ ਨੇ ਇਸ ਸਾਲ 13 ਵਨ-ਡੇ ਮੈਚਾਂ ਵਿੱਚ ਸਿਰਫ਼ 13 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਹ 5 ਵਾਰ ਜ਼ੀਰੋ ‘ਤੇ ਆਊਟ ਹੋ ਚੁੱਕੇ ਹਨ। ਫਿੰਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਜ਼ਿਆਦਾ ਵਾਰ ਸਿਫ਼ਰ ‘ਤੇ ਆਊਟ ਹੋਣ ਵਾਲੇ ਆਸਟ੍ਰੇਲੀਆਈ ਕਪਤਾਨ ਬਣ ਗਏ ਹਨ।

ਆ ਗਿਆ ਮਸਾਲਾ, ਮਿੰਟਾਂ ’ਚ ਬਣਦੀ ਹੈ ਸਬਜ਼ੀ, ਵਧਦੀ ਹੈ ਉਮਰ, ਜਨਾਨੀਆਂ ਵੀ ਰਹਿੰਦੀਆਂ ਨੇ ਖੁਸ਼ | D5 Channel Punjabi

ਫਿੰਚ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਨ੍ਹਾਂ ਨੇ 145 ਵਨ-ਡੇ ਮੈਚਾਂ ‘ਚ 17 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ ਹਨ। ਇਸ ਵਿਚ ਉਸ ਨੇ 39 ਦੀ ਔਸਤ ਨਾਲ 5401 ਦੌੜਾਂ ਬਣਾਈਆਂ ਹਨ। ਟੀ-20 ਵਿਚ ਉਸ ਦੇ ਨਾਂ 2 ਸੈਂਕੜੇ ਅਤੇ 17 ਅਰਧ ਸੈਂਕੜੇ ਹਨ। ਇਸ ਤੋਂ ਇਲਾਵਾ ਫਿੰਚ ਨੇ IPL ‘ਚ 92 ਮੈਚ ਖੇਡੇ ਹਨ ਅਤੇ 2091 ਦੌੜਾਂ ਬਣਾਈਆਂ ਹਨ। ਉਸ ਨੇ ਆਈ. ਪੀ. ਐਲ. ਵਿੱਚ 15 ਅਰਧ ਸੈਂਕੜੇ ਲਗਾਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button