Breaking NewsD5 specialEntertainmentNewsPunjabTop News

ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਬੱਬੂ ਮਾਨ ਨੇ ਮੁੜ ਕਿਸਾਨਾਂ ਲਈ ਰੱਖੀ ਇਹ ਮੰਗ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਸੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ‘ਚ ਰਹਿੰਦੇ ਹਨ। ਉਹ ਕਿਸੇ ਨਾ ਕਿਸੇ ਮੁੱਦੇ ‘ਤੇ ਆਪਣੇ ਵਿਚਾਰ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ। ਬੱਬੂ ਮਾਨ ਨੇ ਆਪਣੀ ਇਸ ਇੰਸਟਾਗ੍ਰਾਮ ਪੋਸਟ ‘ਚ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ ‘ਚ ਲਿਖਿਆ, “ਜਦੋਂ ਵੀ ਨੇਤਾ ਪਿੰਡ ‘ਚ ਆਉਂਦਾ, ਤੁਸੀਂ ਵੀ ਕਿਹਾ ਕਰੋ। ਬੰਦੀ ਸਿੰਘ ਜੋ ਜੇਲ੍ਹਾਂ ‘ਚ ਬੰਦ ਨੇ ਉਨ੍ਹਾਂ ਨੂੰ ਰਿਹਾਅ ਕਰੋ। ਤੁਸੀਂ ਤਾਂ ਵਾਰੀ-ਵਾਰੀ ਸਰਕਾਰ ਬਣਾ ਲਈ, ਉਨ੍ਹਾਂ ਦਾ ਕੀ ਜਿਨ੍ਹਾਂ ਦੀ ਜਵਾਨੀ ਖਾ ਲਈ ਐ। ਬੇਈਮਾਨ!”

‘Sanyukt Sangharsh Party'(SKM) : Gurnam Singh Chaduni ਦੀ ਸਿਆਸੀ ਪਾਰੀ, ਨਵੀਂ ਪਾਰਟੀ ਦਾ ਐਲਾਨ

ਦੱਸ ਦਈਏ ਕਿ ਬੱਬੂ ਮਾਨ ਦੀ ਇਹ ਪੋਸਟ ਕਿਸਾਨਾਂ ਦੇ ਪ੍ਰਤੀ ਉਨ੍ਹਾਂ ਦੇ ਫ਼ਿਕਰ ਨੂੰ ਦਰਸਾਉਂਦੀ ਹੈ। ਇਥੇ ਬੱਬੂ ਮਾਨ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਦੀ ਗੱਲ ਕਹਿ ਰਹੇ ਹਨ। ਜਦੋਂ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਬਾਰਡਰਾਂ ‘ਤੇ ਬੈਠੇ ਸਨ, ਉਸ ਸਮੇਂ ਬੱਬੂ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਹਰਫ ਚੀਮਾ, ਸੋਨੀਆ ਮਾਨ ਸਣੇ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬੱਬੂ ਮਾਨ ਵੀ ਕਈ ਵਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ।

 

View this post on Instagram

 

A post shared by Babbu Maan (@babbumaaninsta)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button