Breaking NewsD5 specialNewsPunjabTop News

‘ਆਪ’ ਆਗੂ ਰਾਘਵ ਚੱਢਾ ਨੇ ਹਰਸਿਮਰਤ ਬਾਦਲ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾ

ਪਟਿਆਲਾ : ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਤਮਾਮ ਰਾਜਨੀਤਿਕ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਇੱਕ Pamphlet ‘ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ‘ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਲਈ ਚੋਣਾਂ ਪੈਸਾ ਕਮਾਉਣ ਦਾ ਧੰਦਾ ਹੈ, ਜੇਕਰ ਵੋਟ ਲਈ ਪੰਜਾਬੀਆਂ ਨੂੰ ਲੁਭਾਉਣਾ ਕਾਫ਼ੀ ਨਹੀਂ ਸੀ, ਤਾਂ ਉਹ ਹੁਣ ਪਾਰਟੀ ਦੇ ਟਿਕਟ ਵੇਚਕੇ ਲੋਕਤੰਤਰ ਦਾ ਮਜ਼ਾਕ ਉਡਾਕੇ ਪੈਸੇ ਕਮਾ ਰਹੇ ਹਨ। ਉਥੇ ਹੀ ਹੁਣ ਇਸਦਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦਿੱਤਾ ਹੈ।

ਰੁਲਦੂ ਸਿੰਘ ਮਾਨਸਾ ਦਾ ਧਮਾਕਾ, ਕਿਉਂ ਨਹੀਂ ਕੀਤਾ ਕੇਜਰੀਵਾਲ ਨਾਲ ਗਠਜੋੜ | D5 Channel Punjabi

ਰਾਘਵ ਚੱਢਾ ਨੇ ਟਵੀਟ ਕਰ ਲਿਖਿਆ ਕਿ ‘ਮੈਡਮ, ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬੀ ਤੁਹਾਡੇ ਇੱਕ ਇੱਕ ਗੁਨਾਹ ਦਾ ਬਦਲਾ ਲੈਣਗੇ। ਕਾਂਗਰਸ ਤੁਹਾਡੇ ਨਾਲ ਮਿਲੀ ਹੋਈ ਸੀ। ਸਾਰੇ ਪੰਜਾਬ ਨੇ ਦੇਖਿਆ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾਇਆ। ਕੀ deal ਸੀ ਤੁਹਾਡੀ ਚੰਨੀ ਨਾਲ ? Anticipatory bail ਰਿਜੈਕਟ ਹੋਣ ਤੋਂ ਬਾਅਦ ਵੀ ਗ੍ਰਿਫ਼ਤਾਰ ਨਹੀਂ ਕੀਤਾ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button