
ਅੰਮ੍ਰਿਤਸਰ ਦੇ ਤਿੰਨ ਪੁਲਿਸ ਥਾਣਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੁਲਜ਼ਮਾਂ ਨੇ ਬੁੱਧਵਾਰ ਸਵੇਰੇ ਇਕ ਈਮੇਲ ਭੇਜੀ, ਜਿਸ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਹਵਾਈ ਅੱਡਾ, ਪੁਲਿਸ ਸਟੇਸ਼ਨ ਡੀ ਡਿਵੀਜ਼ਨ ਅਤੇ ਪੁਲਿਸ ਸਟੇਸ਼ਨ ਈ ਡਿਵੀਜ਼ਨ (ਕੋਤਵਾਲੀ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਇਹ ਵੀ ਧਮਕਾਇਆ ਗਿਆ ਹੈ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਸਾਰੇ ਲੋਕ ਆਪਣੇ ਘਰਾਂ ਵਿਚ ਹੀ ਰਹੋ। ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜੋ ਜਾਂ ਕਿਸੇ ਵੀ ਆਜ਼ਾਦੀ ਦਿਵਸ ਦੇ ਜਸ਼ਨ ਵਿਚ ਸ਼ਾਮਲ ਨਾ ਹੋਵੋ। ਮੁਲਜ਼ਮਾਂ ਦੀ ਈਮੇਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਬਠਿੰਡਾ ਦੀਆਂ ਰੇਲਗੱਡੀਆਂ ਵਿਚ ਬੰਬ ਧਮਾਕੇ ਕੀਤੇ ਜਾਣਗੇ। ਇਸ ਤੋਂ ਇਲਾਵਾ ਅੰਬਾਲਾ ਰੇਲ ਟ੍ਰੈਕ ‘ਤੇ ਆਈਈਡੀ ਧਮਾਕੇ ਕੀਤੇ ਜਾਣਗੇ। ਜੇਕਰ ਤੁਸੀਂ ਆਪਣੀ ਰੱਖਿਆ ਕਰਨਾ ਚਾਹੁੰਦੇ ਹੋ, ਤਾਂ ਰੇਲਗੱਡੀ ਰਾਹੀਂ ਸਫਰ ਨਾ ਕਰੋ। 15 ਅਗਸਤ ਤੱਕ ਘਰ ਹੀ ਰਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



