SportsTop News

ਆਉਟਸਟੈਂਡਿੰਗ ਸਪੋਰਟਸ ਕੈਟਾਗਰੀ ਅਧੀਨ ਦਾਖਲਿਆਂ ਸਬੰਧੀ ਟਰਾਇਲ/ਕਾਊਂਸਲਿੰਗ 27 ਜੁਲਾਈ ਨੂੰ

ਪਟਿਆਲਾ : ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਰਾਖਵੀਆਂ 5-5 ਵਾਧੂ ਸੀਟਾਂ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਲਈ ਏ.ਆਈ.ਯੂ. ਖੇਡ ਕੈਲੰਡਰ ਵਿਚ ਸ਼ਾਮਲ ਹੇਠ ਲਿਖੀਆਂ ਖੇਡਾਂ ਅਨੁਸਾਰ ਟਰਾਇਲ /ਕਾਊਂਸਲਿੰਗ ਮਿਤੀ 27.07.2022 ਨੂੰ ਸਵੇਰੇ 9.00 ਵਜੇ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।

ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਖੇਡਾਂ ਦੀ ਸੂਚੀ : ਐਥਲੈਟਿਕਸ, ਆਰਚਰੀ, ਸਾਈਕਲਿੰਗ, ਸੌਫਟਬਾਲ (ਕੇਵਲ ਮਹਿਲਾ), ਬੇਸਬਾਲ (ਕੇਵਲ ਪੁਰਸ਼), ਹੈਂਡਬਾਲ, ਹਾਕੀ, ਕੁਸ਼ਤੀ, ਕਬੱਡੀ (ਨ.ਸ.), ਜਿਮਨਾਸਟਿਕਸ, ਜੂਡੋ, ਟੇਬਲ ਟੈਨਿਸ, ਵਾਲੀਬਾਲ, ਨੈੱਟਬਾਲ (ਕੇਵਲ ਮਹਿਲਾ), ਪਿਸਟਲ ਸ਼ੂਟਿੰਗ ਅਤੇ ਰਾਈਫਲ ਸ਼ੂਟਿੰਗ, ਫੁੱਟਬਾਲ, ਬਾਸਕਟਬਾਲ, ਬੈਡਮਿੰਟਨ, ਵੇਟ ਲਿਫਟਿੰਗ, ਟੈਨਿਸ, ਬਾਕਸਿੰਗ, ਖੋ-ਖੋ, ਫੈਨਸਿੰਗ, ਕੈਯਾਕਿੰਗ ਅਤੇ ਕੈਨੋਇੰਗ, ਰੋਇੰਗ, ਯੋਗਾ, ਤਾਇਕਵਾਂਡੋ, ਵੁਸ਼ੂ, ਕਰਾਟੇ, ਚੈੱਸ, ਰਗਬੀ, ਸੈਪਕਟਾਕਰਾ, ਸੌਫਟ ਟੈਨਿਸ, ਸਕਵੌਸ਼ ਰੈਕਟਸ ਅਤੇ ਪੇਨਚੈਕ ਸਿਲਾਟ।

Delhi ਤੋਂ Mann ’ਤੇ ਵੱਡੀ ਕਾਰਵਾਈ, ਦੇਵੇਗਾ ਅਸਤੀਫ਼ਾ! BJP ਨੇ ਘੁਮਾਤੀ ਸਾਰੀ ਗੇਮ | D5 Channel Punjabi

ਕਾਊਂਸਲਿੰਗ ਵਿੱਚ ਭਾਗ ਲੈਣ ਵਾਲੇ ਹਰ ਇਕ ਖਿਡਾਰੀ ਕੋਲ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲੀ ਸਰਟੀਫਿਕੇਟਸ ਅਤੇ ਉਹਨਾਂ ਦੀ ਫੋਟੋਕਾਪੀ ਹੋਣੇ ਲਾਜ਼ਮੀ ਹਨ। ਖਿਡਾਰੀਆਂ ਦੀ ਚੋਣ ਉਹਨਾਂ ਦੀਆਂ ਪਿਛਲੇ ਦੋ ਸਾਲਾਂ ਦੌਰਾਨ (2020-21 ਅਤੇ 2021-22 ਦੌਰਾਨ) ਕੀਤੀ ਕਾਰਗੁਜ਼ਾਰੀ / ਪ੍ਰਾਪਤੀਆਂ (ਪਹਿਲੀਆਂ ਤਿੰਨ ਪੁਜੀਸ਼ਨਾਂ ਹੀ ਮੰਨਣਯੋਗ ਹੋਣਗੀਆ) ਦੇ ਆਧਾਰ ਤੇ ਕੀਤੀ ਜਾਵੇਗੀ। ਲੋੜ ਅਨੁਸਾਰ ਖਿਡਾਰੀਆਂ ਦੇ ਟਰਾਇਲਜ਼ ਵੀ ਮੌਕੇ ਤੇ ਕਰਵਾਏ ਜਾ ਸਕਦੇ ਹਨ। ਚੁਣੇ ਗਏ ਖਿਡਾਰੀਆਂ ਨੂੰ ਟਰੇਨਿੰਗ ਦੀਆਂ ਬੇਹਤਰੀਨ ਸੁਵਿਧਾਵਾਂ ਤੋਂ ਇਲਾਵਾ ਮੁਫ਼ਤ ਪੜ੍ਹਾਈ, ਸਪੋਰਟਸ ਕਿੱਟ ਅਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੀ ਮੈਰਿਟ ਦੇ ਅਨੁਸਾਰ ਡਾਈਟ ਮਨੀ ਮੁਹੱਈਆ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button