Breaking NewsD5 specialNewsPunjab

ਆਇਆ ਤਾਂ ਬੰਦਾ ਕੁੱਟਣ ਸੀ ਪਰ ਆਪ ਹੀ ਕੁੱਟਿਆ ਗਿਆ, LIVE (ਵੀਡੀਓ)

ਲੁਧਿਆਣਾ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਕਿਸੇ ਫਿਲਮ ਦੇ ਸੀਨ ਤੋਂ ਘੱਟ ਨਹੀਂ, ਤਸਵੀਰਾਂ ਸ਼ਹਿਰ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੀਆਂ ਹਨ। ਪਹਿਲਾਂ ਝਾਤ ਮਾਰੋ ਵੀਡੀਓ ‘ਚ ਦਿਖਾਈ ਦੇ ਰਹੇ ਇਸ ਮੁੰਡੇ ਵੱਲ, ਜੋ ਗੁੱਸੇ ਚ ਇਕ ਦੁਕਾਨ ਵੱਲ ਨੂੰ ਕੁਝ ਸੁੱਟਦਾ ਦਿਖਾਈ ਦਿੰਦਾ ਹੈ। ਫੇਰ ਉਸ ਤੋਂ ਬਾਅਦ ਉਥੇ ਤੋਂ ਚਲਾ ਜਾਂਦਾ ਹੈ ਪਰ ਕੁਝ ਹੀ ਸੈਕਿੰਡਾਂ ਬਾਅਦ ਆਪਣੇ ਹੱਥ ਵਿਚ ਡਾਂਗ ਲੈ ਕੇ ਵਾਪਸ ਆਉਂਦਾ ਹੈ ਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਸੋਟੀਆਂ ਨਾਲ ਹਮਲਾ ਕਰ ਦਿੰਦਾ ਹੈ ਤੇ ਦੁਕਾਨ ਅੰਦਰ ਖੜੇ ਲੋਕਾਂ ‘ਚ ਭਜਦੜ ਮਚ ਜਾਂਦੀ ਹੈ।  ਬਸ ਐਨੀ ਹੀ ਦੇਰ ਸੀ ਕਿ ਦੁਕਾਨ ਦੇ ਬਾਹਰ ਇਕੱਠ ਹੋਣਾਂ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇਕ ਦੂਜੇ ਨਾਲ ਧੱਕੇ ਮੁੱਕੀ ਸ਼ੁਰੂ ਕਰ ਦਿੰਦੇ ਹਨ ਪਰ ਇਹ ਕੁਝ ਜਿਆਦਾ ਸਮਾਂ ਨਹੀਂ ਚੱਲਿਆ ਕੁਝ ਲੋਕਾਂ ਵਲੋਂ ਇਸ ਝਗੜੇ ਨੂੰ ਰੋਕ ਦਿੱਤਾ ਤੇ ਮੁੰਡੇ ਨੂੰ ਫੜ ਕੇ ਦੂਰ ਲੈ ਜਾਂਦੇ ਹਨ ਪਰ ਫੇਰ ਦੂਜੀ ਪਾਸੇ ਤੋਂ ਬੰਦੇ ਆਉਂਦੇ ਨੇ ਤੇ ਉਸ ਮੁੰਡੇ ਨਾਲ ਕੁੱਟਮਾਰ ਕਰਨਾ ਸ਼ੁਰੂ ਵੀ ਕਰਦੇ ਦਿਖਾਈ ਦੇ ਰਹੇ ਹਨ।

Read Also ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਗੁੰਡੇ ਦੱਸ ਕੇ ਬੁਰੀ ਤਰਾਂ ਕੁੱਟਿਆ

ਇਹ ਤਾਂ ਸੀ ਸਾਰੀ ਘਟਨਾ ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਮਾਮਲਾ ਕੀ ਸੀ। ਜਿਵੇਂ ਹੀ ਸਾਡੇ ਪੱਤਰਕਾਰ ਵਲੋਂ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆਈ। ਇਹ ਝਗੜਾ ਪੁਰਾਣੀ ਰੰਜਿਸ਼ ਦੇ ਚਲਦਿਆ ਹੋਇਆ, ਦੋਨੋਂ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾਉਂਦੇ ਵੀ ਨਜ਼ਰ ਆਏ। ਦੱਸ ਦੇਈਏ ਕਿ ਝਗੜੇ ਵਾਲੀਆਂ ਦੋਨੋਂ ਧਿਰਾ ਦੀ ਆਪਸ ਚ ਰਿਸਤੇਦਾਰੀ ਵੀ ਪੈਂਦੀ ਹੈ। ਇੱਧਰ ਇਸ ਘਟਨਾ ਬਾਰੇ ਉਸ ਮੁੰਡੇ ਦਾ ਪਿਤਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਵਾਲਾ ਜੋ ਉਸਦਾ ਚਾਚਾ ਏ ਉਹ ਉਸਦੀ ਘਰਵਾਲੀ ਤੇ ਮੁੰਡੇ ਨੂੰ ਗਾਲ੍ਹਾਂ ਕੱਢਦਾ ਸੀ ਜਿਸ ਕਾਰਨ ਇਹ ਸਾਰਾ ਝਗੜਾ ਹੋਇਆ।

ਉੱਧਰ ਇਸ ਬਾਰੇ ਦੂਸਰੀ ਧਿਰ ਦਾ ਕਹਿਣਾ ਹੈ ਕਿ ਅੱਜ ਤਾਂ ਲੜਕੇ ਨੇ ਹਮਲਾ ਕੀਤਾ ਪਰ ਇਸ ਤੋਂ ਪਹਿਲਾਂ ਵੀ ਉਹ ਦੋਨੋਂ ਬਾਪ-ਪੁੱਤ ਉਨ੍ਹਾਂ ਨੂੰ ਲਗਾਤਾਰ ਤੰਗ ਕਰਦੇ ਹਨ। ਜਿਸ ਤੋਂ ਤੰਗ ਆ ਕੇ ਪੁਲਿਸ ਨੂੰ ਵੀ ਸ਼ਿਕਾਇਤ ਕਰਵਾਈ ਏ ਪਰ ਪੁਲਿਸ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਹੀ। ਦੋਨੇਂ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾਉਦੇ ਸਾਫ ਦਿਖਾਈ ਦੇ ਰਹੇ। ਦੋਨੋਂ ਇਕ ਦੂਜੇ ਨੂੰ ਕਸੂਰਵਾਰ ਦੱਸ ਰਹੇ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਪਰ ਅਸਲ ਝਗੜੇ ਦੇ ਕਾਰਨ ਕੀ ਸਨ ਤੇ ਕਿਸ ਵਜ੍ਹਾ ਤੋਂ ਇਹ ਝਗੜਾ ਵਾਪਰਿਆ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button