ਈਰਾਨ ਵਲੋਂ ਬਹਿਰੀਨ ਵਿਚ ਅਮਰੀਕੀ ਟਿਕਾਣੇ ’ਤੇ ਤੀਜਾ ਹਮਲਾ

17 ਨਵੰਬਰ ਨੂੰ ਈਰਾਨ ਨੇ ਲਗਭਗ ਦੋ ਮਹੀਨਿਆਂ ਦੀ ਖਾਮੋਸ਼ੀ ਤੋਂ ਬਾਅਦ ਬਹਿਰੀਨ ਵਿਚ ਅਮਰੀਕੀ ਰਡਾਰ ਸਹੂਲਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲਾ ਕੀਤਾ । ਇਹ ਪਿਛਲੇ ਕੁਝ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਤੀਜਾ ਹਮਲਾ…
17 ਨਵੰਬਰ ਨੂੰ ਈਰਾਨ ਨੇ ਲਗਭਗ ਦੋ ਮਹੀਨਿਆਂ ਦੀ ਖਾਮੋਸ਼ੀ ਤੋਂ ਬਾਅਦ ਬਹਿਰੀਨ ਵਿਚ ਅਮਰੀਕੀ ਰਡਾਰ ਸਹੂਲਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲਾ ਕੀਤਾ । ਇਹ ਪਿਛਲੇ ਕੁਝ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਤੀਜਾ ਹਮਲਾ ਸੀ । ਬਹਿਰੀਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਈਰਾਨੀ ਡਰੋਨਾਂ ਨੂੰ ਸਫਲਤਾਪੂਰਵਕ ਰੋਕ ਲਿਆ ।
ਅਮਰੀਕੀ ਫੌਜ ਮੁਤਾਬਕ ਇਸ ਹਮਲੇ ਵਿਚ ਨਾ ਤਾਂ ਕਿਸੇ ਫੌਜੀ ਨੂੰ ਸੱਟ ਲੱਗੀ ਤੇ ਨਾ ਹੀ ਸਾਜ਼ੋ-ਸਾਮਾਨ ਨੂੰ ਨੁਕਸਾਨ ਪਹੁੰਚਿਆ । ਬਹਿਰੀਨ ਵਿਚ ਅਮਰੀਕੀ ਜਲ ਸੈਨਾ ਦਾ ਪੰਜਵਾਂ ਬੇੜਾ ਤਾਇਨਾਤ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੇ ਐਤਵਾਰ ਨੂੰ ਵੀ ਈਰਾਨ ਨੇ ਉੱਥੇ ਅਮਰੀਕੀ ਰਡਾਰ ਅਤੇ ਹੈਲੀਕਾਪਟਰ ਬੇਸ ਨਾਲ ਜੁੜੀਆਂ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਸੀ । ਇਸ ਦੌਰਾਨ ਅਮਰੀਕਾ ਨੇ ਮੱਧ ਪੂਰਬ ਵਿਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ।
ਅਮਰੀਕੀ ਜਲ ਸੈਨਾ ਦਾ ਜਹਾਜ਼ੀ ਬੇੜਾ ਯੂ.ਐੱਸ.ਐੱਸ. ਥੀਓਡੋਰ ਰੂਜ਼ਵੈਲਟ ਵੀ ਖੇਤਰ ਵਿਚ ਪਹੁੰਚ ਗਿਆ ਹੈ । ਇਸ ਨਾਲ ਇਲਾਕੇ ਵਿਚ ਅਮਰੀਕੀ ਜਹਾਜ਼ੀ ਬੇੜਿਆਂ ਦੀ ਗਿਣਤੀ ਤਿੰਨ ਹੋ ਗਈ ਹੈ । ਅਮਰੀਕਾ ਈਰਾਨ ਖ਼ਿਲਾਫ਼ ਮੁੜ ਵੱਡੀ ਫੌਜੀ ਕਾਰਵਾਈ ਕਰਨ ਜਾਂ ਸਮੁੰਦਰੀ ਨਾਕਾਬੰਦੀ ਹੋਰ ਸਖ਼ਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ । ਈਰਾਨ ਦਾ ਕਹਿਣਾ ਹੈ ਕਿ ਉਸਦੇ ਹਮਲੇ ਅਮਰੀਕੀ ਕਾਰਵਾਈਆਂ ਦੇ ਜਵਾਬ ਵਿਚ ਕੀਤੇ ਗਏ ਹਨ ।
ਦੂਜੇ ਪਾਸੇ ਮਿਸਰ, ਕਤਰ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਹਿਰੀਨ ’ਤੇ ਹਮਲੇ ਦੀ ਨਿੰਦਾ ਕੀਤੀ ਹੈ । ਕਤਰ ਨੇ ਚਿਤਾਵਨੀ ਦਿੱਤੀ ਹੈ ਕਿ ਜੰਗ ਵਿਚ ਹੋਰ ਵਾਧਾ ਸ਼ਾਂਤੀ ਵਾਰਤਾ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ । ਇਸੇ ਦੌਰਾਨ ਹੋਰਮੁਜ਼ ਜਲਡਮਰੂ ਮੱਧ ਨੇੜੇ ਇੱਕ ਤੇਲ ਟੈਂਕਰ ’ਤੇ ਦੋ ਵਾਰ ਹਮਲਾ ਹੋਣ ਤੇ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ।
ਯਮਨ ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ’ਤੇ ਹਥਿਆਰਬੰਦ ਵਿਅਕਤੀਆਂ ਵਲੋਂ ਚੜ੍ਹਨ ਦੀ ਕੋਸ਼ਿਸ਼ ਵੀ ਨਾਕਾਮ ਰਹੀ । ਯਮਨ ਵਿਚ ਹੂਤੀ ਬਾਗੀਆਂ ਦਾ ਬਾਬ-ਅਲ-ਮੰਦਬ ਜਲਡਮਰੂ ਮੱਧ ’ਤੇ ਕੰਟਰੋਲ ਵੀ ਸਮੁੰਦਰੀ ਵਪਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਤਰ੍ਹਾਂ ਮੱਧ ਪੂਰਬ ਵਿਚ ਜੰਗ ਦਾ ਅਸਰ ਫੌਜੀ ਟਕਰਾਅ ਦੇ ਨਾਲ-ਨਾਲ ਵਿਸ਼ਵ ਵਪਾਰ ਅਤੇ ਤੇਲ ਸਪਲਾਈ ’ਤੇ ਵੀ ਪੈ ਰਿਹਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




