Breaking NewsD5 specialNewsPunjab

ਬਰਡ ਫਲੂ :  ਪਟਿਆਲਾ ਦੇ ਪਿੰਡ ‘ਚ ਮਰੀਆਂ ਮੁਰਗੀਆਂ ਦੀ ਲੈਬ ਰਿਪੋਰਟ ਆਈ ਸਾਹਮਣੇ, ਹੋਇਆ  ਵੱਡਾ ਖੁਲਾਸਾ

ਪਟਿਆਲਾ : ਪਟਿਆਲਾ ਦੇ ਪਿੰਡ ਰੱਖੜਾ ‘ਚ ਬੀਤੇ ਦਿਨ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਮਿਲੀਆਂ ਸਨ। ਬਰਡ ਫਲੂ ਦੇ ਖ਼ਤਰੇ ਨੂੰ ਦੇਖਦੇ ਹੋਏ ਇਨ੍ਹਾਂ  ਦੇ ਸੈਂਪਲ ਜਾਂਚ ਲਈ ਜਲੰਧਰ ਸਥਿਤ ਲੈਬ ‘ਚ ਭੇਜੇ ਗਏ ਸਨ। ਹੁਣ ਇਹਨਾਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਨਿਵਾਸੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਹਨਾਂ ਵਿੱਚ ਬਰਡ ਫਲੂ ਦੇ ਲੱਛਣ ਨਹੀਂ ਪਾਏ ਗਏ। ਲੈਬੋਰੇਟਰੀ ‘ਚ ਮਰੀਆਂ ਹੋਈ ਮੁਰਗੀਆਂ ਦੇ ਨਮੂਨਿਆਂ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਰੱਖੜਾ ਦੇ ਕੋਲ ਦੇ ਪਿੰਡਾਂ ਵਿੱਚੋਂ ਵੀ ਪੰਛੀਆਂ ਦੇ ਸੈਂਪਲ ਲਈ ਗਏ ਸਨ, ਜਿਨ੍ਹਾਂ ‘ਚ ਬਰਡ ਫਲੂ ਦੇ ਕੋਈ ਲੱਛਣ ਨਹੀਂ ਪਾਏ ਗਏ।

🔴LIVE| ਕੱਲ੍ਹ ਵਾਲੀ ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾਕਿਸਾਨਾਂ ਕਰਕੇ ਵੱਡੇ ਲੀਡਰ ਨੇ ਛੱਡੀ ਕੁਰਸੀ ||

ਇੱਕ ਰਾਹਤ ਭਰੀ ਖਬਰ ਇਹ ਵੀ ਹੈ ਕਿ ਪੌਂਗ ਝੀਲ ਦੇ ਪਾਣੀ ‘ਚ ਕਿਸੇ ਤਰ੍ਹਾਂ ਦੀ ਕੋਈ ਇੰਫੈਕਸ਼ਨ ਨਹੀਂ ਹੈ। ਦੱਸ ਦਈਏ ਕਿ ਪਿੰਡ ਰੱਖੜਾ ਦੇ ਨਜ਼ਦੀਕ ਦਿਨ – ਦਿਹਾੜੇ ਕੋਈ ਅਣਪਛਾਤਾ ਵਿਅਕਤੀ ਸੈਂਕੜੇ ਮਰੀਆਂ ਹੋਈ ਮੁਰਗੀਆਂ ਸੁੱਟ ਕੇ ਫਰਾਰ ਹੋ ਗਿਆ ਸੀ। ਜਿਵੇਂ ਹੀ ਇਹ ਖ਼ਬਰ ਆਸਪਾਸ  ਦੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ ‘ਚ ਦਹਿਸ਼ਤ ਫੈਲ ਗਈ। ਪਿੰਡ ਦੀ ਪੰਚਾਇਤ ਨੇ ਤੁਰੰਤ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਇਲਾਕੇ ਦੀ ਵੈਟਰਨਰੀ ਡਾਕਟਰ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button