ਅੱਜ SIT ਸਾਹਮਣੇ ਪੇਸ਼ ਹੋਣਗੇ ਸਾਬਕਾ ਮੁੱਖ ਮੰਤਰੀ Parkash Singh Badal

ਚੰਡੀਗੜ੍ਹ : ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ। ਖ਼ਰਾਬ ਸਿਹਤ ਹੋਣ ਦੇ ਕਾਰਨ ਐਸਆਈਟੀ ਬਾਦਲ ਤੋਂ ਚੰਡੀਗੜ੍ਹ ‘ਚ ਉਨ੍ਹਾਂ ਦੇ ਆਧਿਕਾਰਿਕ ਐਮਐਲਏ ਫਲੈਟ ‘ਤੇ ਹੀ ਪੁੱਛਗਿਛ ਕਰੇਗੀ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ Principal Advisor ਹਰਚਰਣ ਬੈਂਸ ਨੇ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰ ਦੱਸਿਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ ਸਵੇਰੇ 10.30 ਵਜੇ ਚੰਡੀਗੜ੍ਹ ਦੇ ਸੈਕਟਰ – 4 ‘ਚ ਵਿਧਾਇਕ ਫਲੈਟ ‘ਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ।
ਆਹ ਚੀਜ਼ ਬਣਾਉਂਦੀ ਹੈ ਬੰਦੇ ਨੂੰ ਲੀਡਰ ! ਕਾਮਯਾਬ ਹੋਣ ਦਾ ਤਰੀਕਾ! ਦੇਖੋ ਵੀਡੀਓ !
ਯਾਦ ਹੋਵੇ ਕਿ ਅਕਤੂਬਰ 2015 ‘ਚ ਕੋਟਕਪੂਰਾ ਗੋਲੀਕਾਂਡ ਹੋਇਆ ਸੀ, ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖਮੰਤਰੀ ਸਨ। ਇਸ ਮਾਮਲੇ ‘ਚ ਐਸਆਈਟੀ ਇਹ ਪਤਾ ਲਗਾਏਗੀ ਕਿ ਗੋਲੀ ਕਿਸਦੇ ਆਦੇਸ਼ ‘ਤੇ ਚਲਾਈ ਗਈ।
Five time Punjab CM Sardar Parkash Singh Badal will appear before SIT at his Official MLA Flat in Sector 4 in Chandigarh at 10.30 am on June 22. Still not in good health, Mr Badal however is keen to fulfill his legal& constitutional duties as a law abiding citizen of the country
— Harcharan Bains (@Harcharan_Bains) June 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.