Breaking NewsD5 specialInternationalNewsTop News

ਰਾਜਸ਼ਾਹੀ ਤੋਂ ਅਲੱਗ ਹੋਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਸੀ :  Prince Harry

ਵਾਸ਼ਿੰਗਟਨ : ਬ੍ਰਿਟੇਨ ਦੇ ਰਾਜ ਕੁਮਾਰ ਹੈਰੀ ਨੇ ਕਿਹਾ ਹੈ ਕਿ ਸ਼ਾਹੀ ਜੀਵਨ ਸ਼ੈਲੀ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਲਈ ਵੱਡੀ ਮੁਸ਼ਕਿਲ ਸੀ। ਹੈਰੀ ਨੇ ਇਕ ਇੰਟਰਵਿਊ ਦੌਰਾਨ ਆਪਣੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੂੰ ਯਾਦ ਕੀਤਾ, ਜਿਨ੍ਹਾਂ ਨੇ ਰਾਜ ਕੁਮਾਰ ਚਾਰਲਸ ਦੇ ਨਾਲ ਤਲਾਕ ਤੋਂ ਬਾਅਦ ਆਪਣੇ ਲਈ ਅਲੱਗ ਰਸਤਾ ਚੁਣਿਆ।ਉਨ੍ਹਾਂ ਨੇ ਕਿਹਾ, ‘‘ਮੇਰੇ ਲਈ ਇਹ ਬਹੁਤ ਰਾਹਤ ਅਤੇ ਖੁਸ਼ੀ ਦੀ ਗੱਲ ਹੈ, ਮੈਂ ਆਪਣੀ ਪਤਨੀ ਨਾਲ ਬੈਠ ਕੇ ਤੁਹਾਡੇ ਨਾਲ ਇੱਥੇ ਗੱਲ ਕਰ ਰਿਹਾ ਹਾਂ, ਕਿਉਂਕਿ ਮੈਂ ਇਸਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਲਈ ਉਨ੍ਹਾਂ ਸਾਲਾਂ ‘ਚ ਇਸ ਪ੍ਰਕਿਰਿਆ ਤੋਂ ਇਕੱਲੇ ਗੁਜਰਨਾ ਕਿੰਨਾ ਮੁਸ਼ਕਕਿਲ ਰਿਹਾ ਹੋਵੇਗਾ।’’

🔴LIVE|| 26 ਤੋਂ ਬਾਅਦ ਕਿਸਾਨਾਂ ਦਾ ਪਹਿਲਾਂ ਵੱਡਾ ਐਕਸ਼ਨਫੇਰ ਟੁੱਟਣਗੇ ਬੈਰੀਕੇਟ! ਦਿੱਲੀ ਬੰਦ ਕਰਨ ਦਾ ਕਰਤਾ ਐਲਾਨ!

ਹੈਰੀ ਨੇ ਕਿਹਾ, ‘‘ਇਹ ਸਾਡੇ ਦੋਵਾਂ ਲਈ ਇੰਨਾ ਮੁਸ਼ਕਿਲ ਸੀ ਕਿ ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪਰ ਘੱਟ ਤੋਂ ਘੱਟ ਅਸੀ ਇੱਕ ਦੂੱਜੇ ਦੇ ਨਾਲ ਹਾਂ ’’ ਇਸ ਇੰਟਰਵਿਊ ਨੂੰ ਸੀ.ਬੀ.ਐੱਸ. ‘ਤੇ 7 ਮਾਰਚ ਅਤੇ ਇਸ ਦੇ ਅਗਲੇ ਦਿਨ ਬ੍ਰਿਟੇਨ ਵਿਚ ਪ੍ਰਸਾਰਿਤ ਕੀਤਾ ਜਾਵੇਗਾ। ਇੰਟਰਵਿਊ ਦੀ ਇਸ ਕਲਿਪ ਵਿਚ ਜਦੋਂ ਹੈਰੀ ਇਹ ਟਿੱਪਣੀ ਕਰ ਰਹੇ ਹਨ ਤਾਂ ਡਾਇਨਾ ਦੀ ਹੈਰੀ ਨਾਲ ਤਸਵੀਰ ਦਿਖਾਈ ਦੇ ਰਹੀ ਹੈ ਜਿਸ ਵਿਚ ਉਹ ਨੰਨ੍ਹੇ ਹੈਰੀ ਨੂੰ ਫੜੇ ਹੋਏ ਹਨ। ਇੱਥੇ ਦੱਸ ਦਈਏ ਕਿ ਡਾਇਨਾ ਦੀ ਕਾਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ 1997 ਵਿਚ ਮੌਤ ਹੋ ਗਈ ਸੀ।

🔴LIVE|| ਰਾਸ਼ਟਰਪਤੀ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ!ਮੋਦੀ ਨੂੰ ਲੱਗਿਆ ਵੱਡਾ ਝਟਕਾ!ਕੋਰਟ ਨੇ ਖੁਸ਼ ਕਰਤੇ ਕਿਸਾਨ!

ਹੈਰੀ ਅਤੇ ਮੇਗਨ ਨੇ ਮਾਰਚ 2020 ਵਿਚ ਖੁਦ ਨੂੰ ਸ਼ਾਹੀ ਜੀਵਨ ਤੋਂ ਵੱਖ ਕਰ ਲਿਆ ਸੀ। ਬਰਮਿੰਘਮ ਪੈਲਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਹੈਰੀ ਅਤੇ ਮਰਕੇਲ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰਾਂ ਦੇ ਤੌਰ ‘ਤੇ ਕਦੇ ਨਹੀਂ ਪਰਤਣਗੇ। ਹੈਰੀ ਦੀ ਦਾਦੀ ਮਹਾਰਾਣੀ ਐਲ਼ੀਜ਼ਾਬੇਥ ਦੂਜੀ ਵੱਲੋਂ ਜਾਰੀ ਇਕ ਬਿਆਨ ਵਿਚ ਰਾਜਮਹਿਲ ਨੇ ਕਿਹਾ ਸੀ ਕਿ ਰਾਜਕੁਮਾਰ ਅਤੇ ਰਾਜਕੁਮਾਰੀ ਨੇ ਮਹਾਰਾਣੀ ਨੂੰ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਹੈ। ਦੋਹਾਂ ਦੀ ਰਾਜਸ਼ਾਹੀ ਤੋਂ ਰਿਸ਼ਤਾ ਤੋੜਨ ਸੰਬੰਧੀ ਘੋਸ਼ਣਾ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਮਹਾਰਾਣੀ (94) ਨੇ ਫ਼ੈਸਲੇ ਦੇ ਬਾਰੇ ਵਿਚ ਉਹਨਾਂ ਨੂੰ ਪੱਤਰ ਲਿਖਿਆ ਅਤੇ ਕਿਹਾ ਕਿ ਉਹਨਾਂ ਦੇ ਨਾ ਪਰਤਣ ‘ਤੇ ਉਹਨਾਂ ਦੀਆਂ ਸਾਰੀਆਂ ਆਨਰੇਰੀ ਫੌਜੀ ਨਿਯੁਕਤੀਆਂ ਅਤੇ ਰਾਜਸ਼ਾਹੀ ਦੇ ਅਹੁਦੇ ਸ਼ਾਹੀ ਪਰਿਵਾਰ ਦੇ ਹੋਰ ਕਾਰਜਕਾਰੀ ਮੈਂਬਰਾਂ ਵਿਚ ਵੰਡ ਦਿੱਤੇ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button