ਅੱਜ ਸੁਖਪਾਲ ਖਹਿਰਾ ਦੀ ਹੋਈ ਬੱਲੇ ਬੱਲੇ, ਖਹਿਰੇ ਦੇ ਫੈਨ ਹੋਏ ਪੰਜਾਬੀ
ਰੋਪੜ : ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਠੀਕ ਅਗਲੇ ਦਿਨ ਸਵੇਰ ਹੁੰਦਿਆਂ ਹੀ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਰੋਪੜ ਕੁਰਾਲੀ ਟੋਲ ਪਲਾਜ਼ਾ ਤੇ ਖੜ੍ਹੇ ਨਜ਼ਰ ਆਏ ਜਿੱਥੇ ਉਨ੍ਹਾਂ ਨੇ ਟੋਲ ਪਲਾਜ਼ਾ ਵਿਚ ਲੰਮੀਆਂ ਲੰਮੀਆਂ ਕਤਾਰਾਂ ਲਾਈ ਖੜ੍ਹੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਆਪ ਖੁਦ ਖੜ੍ਹੇ ਹੋ ਕੇ ਕਿਸੇ ਟਰੈਫਿਕ ਪੁਲਿਸ ਮੁਲਾਜ਼ਮ ਵਾਂਗ ਟਰੈਫਿਕ ਖੁਲਵਾਈ ਅਤੇ ਗੱਡੀਆਂ ਨੂੰ ਟੋਲ ਪਲਾਜ਼ਾ ਵਿਚੋਂ ਇਹ ਕਹਿੰਦਿਆਂ ਬਿਨਾਂ ਟੋਲ ਦਿੱਤਿਆਂ ਹੀ ਨਿਕਲਵਾ ਦਿੱਤਾ ਕਿ ਟੋਲ ਪਲਾਜ਼ਾ ਵਾਲੇ ਇਨ੍ਹਾਂ ਨੂੰ ਤਿੰਨ ਮਿੰਟ ਤੋਂ ਵੱਧ ਖੜ੍ਹਾ ਨਹੀਂ ਕਰ ਸਕਦੇ।
Read Also ਸੁਖਪਾਲ ਖਹਿਰਾ ਖ਼ਿਲਾਫ਼ ਪਰਚਾ ਹੋਇਆ ਦਰਜ ?
ਆਪਣੇ ਫੇਸਬੁੱਕ ਪੇਜ਼ ਤੇ ਲਾਈਵ ਹੋ ਕੇ ਪਾਈ ਗਈ ਇਸ ਵੀਡੀਓ ਵਿਚ ਸੁਖਪਾਲ ਖਹਿਰਾ ਪਹਿਲਾਂ ਟੋਲ ਪਲਾਜ਼ਾ ਵਾਲੇ ਮੁਲਾਜ਼ਮਾਂ ਕੋਲੋਂ ਲੰਮੀਆਂ ਲੰਮੀਆਂ ਕਤਾਰਾਂ ਵਿਚ ਖੜ੍ਹੇ ਲੋਕਾਂ ਸਬੰਧੀ ਪੁੱਛਗਿਛ ਕਰਦੇ ਹਨ ਤੇ ਉਨ੍ਹਾਂ ਵਲੋਂ ਸੰਤੋਸ਼ਜਨਕ ਜਵਾਬ ਨਾ ਮਿਲਣ ਤੇ ਫਿਰ ਆਪ ਉੱਥੇ ਖਲੋ ਕੇ ਗੱਡੀਆਂ ਨੂੰ ਟੋਲ ਪਲਾਜ਼ਾ ਵਿਚੋਂ ਕਢਵਾਉਂਦੇ ਹਨ। ਕੁੱਲ 2 ਮਿੰਟ 33 ਸਕਿੰਟ ਦੀ ਇਸ ਵੀਡੀਓ ਦੇ ਅੰਤਰ ਵਿਚ ਸੁਖਪਾਲ ਖਹਿਰਾ ਲੋਕਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਸਰਕਾਰਾਂ ਹਰ 25-30 ਕਿਲੋਮੀਟਰ ਤੇ ਟੋਲ ਪਲਾਜ਼ਾ ਲਾ ਲੋਕਾਂ ਕੋਲੋਂ ਦੋ ਦੋ ਟੈਕਸ ਵਸੂਲ ਰਹੀਆਂ ਹਨ ਕਿਉਂਕਿ ਇਸ ਟੋਲ ਪਲਾਜ਼ਾ ਤੋਂ ਪਹਿਲਾਂ ਸਰਕਾਰ ਗੱਡੀਆਂ ਦੀ ਰਜਿਸਟਰੇਸ਼ਨ ਮੌਕੇ ਰੋਡ ਟੈਕਸ ਪਹਿਲਾਂ ਹੀ ਵਸੂਲ ਚੁੱਕੀ ਹੁੰਦੀ ਹੈ। ਖਹਿਰਾ ਅਨੁਸਾਰ ਅਜਿਹਾ ਸਿਰਫ਼ ਭਾਰਤ ਅਤੇ ਸੂਬਾ ਪੰਜਾਬ ਵਿਚ ਹੀ ਦੇਖਣ ਨੂੰ ਮਿਲਦਾ ਹੈ ਜਦਕਿ ਵਿਦੇਸ਼ਾਂ ਵਿਚ 100 ਮੀਲ ਤੇ ਜਾ ਕੇ ਕਿਤੇ ਇੱਕ ਟੋਲ ਪਲਾਜ਼ਾ ਨਜ਼ਰ ਆਉਂਦਾ ਹੈ। ਖਹਿਰਾ ਅਨੁਸਰ ਅੱਜ ਜੋ ਕੁਝ ਉਨ੍ਹਾਂ ਨੇ ਕੀਤਾ ਹੈ ਇਹ ਕਰਨਾ ਉਨ੍ਹਾਂ ਨੇ ਆਪਣਾ ਫਰਜ਼ ਸਮਝਿਆ ਸੀ ਤਾਂ ਕਿ ਲੋਕ ਜਾਗਰੂਕ ਹੋ ਸਕਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.