Breaking NewsD5 specialIndiaNewsPoliticsPunjab

ਸੁਖਪਾਲ ਖਹਿਰਾ ਖ਼ਿਲਾਫ਼ ਪਰਚਾ ਹੋਇਆ ਦਰਜ ?

ਰੂਪਨਗਰ : ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜਰ ਆ ਰਹੀਆਂ ਹਨ ਕਿਉਂਕਿ ਹੁਣ ਸੁਖਪਾਲ ਖਹਿਰਾ ਨੂੰ ਥਾਣੇ ਕਚਿਹਰੀਆਂ ਦੇ ਚੱਕਰ ਕੱਟਣੇ ਪੈ ਸਕਦੇ ਹਨ। ਅਸਲ ਵਿੱਚ ਨੈਸ਼ਨਲ ਹਾਈਵੇਅ ਨੰਬਰ 205 ਤੇ ਲੱਗੇ ਟੋਲ ਪਲਾਜ਼ਾ ਅਧਿਕਾਰੀਆਂ ਵੱਲੋਂ ਖਹਿਰਾ ਖਿਲਾਫ ਰੂਪਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟੋਲ ਅਧਿਕਾਰੀਆਂ ਨੇ ਇਹ ਸ਼ਿਕਾਇਤ ਖਹਿਰਾ ਵੱਲੋਂ ਜ਼ਬਰਦਸਤੀ ਟੋਲ ਬੈਰੀਅਰ ਚੁੱਕ ਕੇ, ਗੱਡੀਆਂ ਲੰਘਵਾਉਣ ਦੇ ਦੋਸ਼ ਤਹਿਤ ਦਰਜ ਕਰਵਾਈ ਗਈ ਹੈ। ਕੰਪਨੀ ਦਾ ਦੋਸ਼ ਹੈ ਕਿ ਖਹਿਰਾ ਨੇ ਬੈਰੀਅਰ ਚੁੱਕ ਕੇ ਅਨੇਕਾਂ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਹੀ ਕਢਵਾ ਦਿੱਤਾ, ਜਿਸ ਨਾਲ ਕੰਪਨੀ ਦਾ ਨੁਕਸਾਨ ਹੋਇਆ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਹਿਰਾ ਵੱਲੋਂ ਟੋਲ ਪਲਾਜ਼ਾ ਤੇ ਲਾਈਨਾਂ ‘ਚ ਖੜੀਆਂ ਗੱਡੀਆਂ ਨੂੰ ਲੰਘਵਾਇਆ ਜਾ ਰਿਹਾ ਹੈ।

Read Also ‘ਆਪ’ ਨੇ ਸਸਪੈਂਡ ਕੀਤੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ

ਖਹਿਰਾ ਮੁਤਾਬਕ ਉਨ੍ਹਾਂ ਜੋ ਕੁੱਝ ਵੀ ਕੀਤਾ ਹੈ, ਉਹ ਬਿਲਕੁਲ ਸਹੀ ਤੇ ਦਰੁਸ਼ਤ ਹੈ। ਦੂਜੇ ਪਾਸੇ ਥਾਣਾ ਅਧਿਕਾਰੀਆਂ ਨੇ ਖਹਿਰਾ ਖਿਲਾਫ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ। ਹਾਲਾਂਕਿ ਖਹਿਰਾ ਮੁਤਾਬਕ ਟੋਲ ਪਲਾਜ਼ਾ ਤੇ ਤਿੰਨ ਮਿੰਟ ਤੋਂ ਜ਼ਿਆਦਾ ਗੱਡੀ ਖੜੀ ਕਰਨ ਤੇ ਸੁਪਰੀਮ ਕੋਰਟ ਵੱਲੋਂ ਟੋਲ ਦੇਣ ਤੋਂ ਮਨਾਹੀ ਕੀਤੀ ਗਈ ਹੈ, ਪਰ ਟੋਲ ਅਧਿਕਾਰੀ ਅਜਿਹੇ ਕਿਸੇ ਵੀ ਨਿਯਮ ਤੋਂ ਇਨਕਾਰ ਕਰ ਰਹੇ ਹਨ। ਖੈਰ ਹੁਣ ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗੀ ਪਰ ਐਨਾ ਜ਼ਰੂਰ ਹੈ ਕਿ ਪਾਰਟੀ ਵਿੱਚ ਆਪਣੀ ਮੈਂਬਰਸਿਪ ਤੋਂ ਹੱਥ ਧੋਣ ਤੋਂ ਬਾਅਦ, ਖਹਿਰਾ ਲਈ ਮੁਸ਼ਕਿਲਾਂ ਦਿਨੋ ਦਿਨ ਦੁੱਗਣੀਆਂ ਹੁੰਦੀਆਂ ਜਾ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button