SCIENCE SPECTRUM

ਅੱਗ ਵਰ੍ਹੇਗੀ ਆਸਮਾਨ ਵਿੱਚੋਂ

(ਅਮਰਜੀਤ ਸਿੰਘ ਵੜੈਚ)

ਹਰ ਵਰ੍ਹੇ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਧਰਤੀ ਉਪਰ ਵਸਦੇ ਹਰ ਮਨੁੱਖ,ਪੰਛੀ,ਜਾਨਵਰ ਅਤੇ ਬਨਸਪਤੀ ਲਈ ਖਤਰਨਾਕ ਸਿੱਧ ਹੋ ਰਹੀਆਂ ਹਨ। ਸੰਨ 1800 ਤੋਂ ਹੁਣ ਤੱਕ ਦਾ ਅਧਿਅਨ ਇਹ ਸਿਧ ਕਰਦਾ ਹੈ ਕਿ ਧਰਤੀ ਉਪਰ ਗਰਮੀ ਵਧਣ ਨਾਲ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ ; ਪਾਣੀ ਦ‌ੀ ਘਾਟ, ਸੋਕੇ ਪੈਣੇ, ਹੜ੍ਹ ਆਉਣੇ,ਜੰਗਲਾਂ ਵਿੱਚ ਅੱਗਾਂ ਲੱਗਣੀਆਂ, ਉਤਰੀ ਧਰੁਵ ਦੇ ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਤੱਲ ਦਾ ਉੱਚਾ ਹੋਣਾ, ਤੂਫ਼ਾਨ ਆਉਣੇ, ਗਰਮੀਆਂ ਦੇ ਮੌਸਮ ਦਾ ਲੰਮਾ ਹੋਣਾ, ਸਰਦੀਆਂ ਦੇ ਮੌਸਮ ਦਾ ਸੁੰਗੜਨਾ ਆਦਿ ਸੰਕੇਤ ਵਿਸ਼ਵ ਦੇ ਵਾਤਾਵਰਣ ਵਿੱਚ ਆ ਰਹੀ ਗਿਰਾਵਟ ਦੀਆਂ ਚਿਤਵਨੀਆਂ ਹਨ।

ਦੁਨੀਆਂ ਵਿੱਚ ਮਨੁੱਖਾਂ ਵਿੱਚ ਚਮੜੀ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ, ਬਨਸਪਤੀ ਦੀਆਂ ਕਈ ਕਿਸਮਾਂ ਅਲੋਪ ਹੋਣ ਲੱਗ ਪਈਆਂ ਹਨ। ਪਾਣੀ ਦੇ ਸਰੋਤ ਸੁਕਣ ਲੱਗ ਪਏ ਹਨ ਜਿਸ ਕਾਰਨ ਜੰਗਲ਼ਾਂ ਵਿੱਚ ਜਾਨਵਰ ਵੀ ਪ੍ਰਭਾਵਿਤ ਹੋਣ ਲੱਗ ਪਏ ਹਨ। ਇੰਝ ਵਾਤਾਵਰਣ ਵਿੱਚ ਅੱਗ ਵਰ੍ਹਨ ਵਰਗੀ ਸਥਿਤੀ ਪੈਦਾ ਹੋ ਜਾਵੇਗੀ। ਸੰਨ 1800 ਤੋਂ  ਹੁਣ ਤੱਕ ਵਾਤਾਵਰਣ ਵਿੱਚ 1.1 ਡਿਗਰੀ ਸੈਲਸੀਅਸ ਗਰਮੀ ਦਾ ਵਾਧਾ ਹੋਇਆ ਹੈ ਜੋ ਆਮ ਤੌਰ ‘ਤੇ ਬੜਾ ਮਾਮੂਲੀ ਜਿਹਾ ਲੱਗਦਾ ਹੈ ਪਰ ਵਿਗਿਆਨਿਕ ਨਜ਼ਰੀਏ ਤੋਂ ਇਹ ਖਤਰਨਾਕ ਸਥਿਤੀ ਦੇ ਆਸ-ਪਾਸ ਹੀ ਹੈ। ਸੰਯੁਕਤ ਰਾਸਟਰ ਦਾ ਮੰਨਣਾ ਹੈ ਕਿ ਏਹ ਵਾਧਾ ਕਿਸੇ ਵੀ ਕੀਮਤ ‘ਤੇ 1.5 ਡਿਗਰੀ ਸੈਲਸੀਅਸ ਤੋਂ ਨਹੀ ਵਧਣਾ ਚਾਹੀਦਾ। ਇਕ ਅਨੁਮਾਨ ਅਨੁਸਾਰ ਇਸ ਸਦੀ ਦੇ ਅੰਤ ਤੱਕ ਇਹ ਵਾਧਾ 2.7 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ ਜੋ ਭਿਆਨਕ ਸਿਧ ਹੋਵੇਗਾ।

ਦਰਅਸਲ ਮਨੁੱਖ ਦੁਆਰਾ ਜੰਗਲ਼ਾਂ ਦਾ ਕਟਾਅ, ਉਸਾਰੀ ਗਤੀਵਿਧੀਆਂ, ਮੋਟਰ ਗੱਡੀਆਂ ਦਾ ਧੂੰਆਂ,ਟਾਇਰਾਂ ਦੀ ਘਸਾਈ, ਉਦਯੋਗਿਕ ਧੂਆਂ,ਕੱਚਰਾ,ਆਬਾਦੀ ਦਾ ਵਾਧਾ, ਏਸੀ ਦ‌ੀ ਬੇਤਹਾਸ਼ਾ ਵਰਤੋਂ , ਕੁਦਰਤੀ ਸਾਧਨਾਂ ਜਿਵੇਂ ਕੋਲ਼ਾ,ਪਾਣੀ,ਲੱਕੜ,ਪੱਥਰ ਆਦਿ ਦੀ ਬੇਲੌੜੀ ਵਰਤੋਂ , ਪਲਾਸਟਿਕ ਦੀ ਵਰਤੋਂ, ਹਸਪਤਾਲ਼ਾਂ ਦਾ ਕਚਰਾ ਆਦਿ ਵਾਤਾਵਰਣ ਵਿੱਚ ਗਿਰਾਵ ਪੈਦਾ ਕਰ ਰਹੇ ਹਨ। ਵਿਸ਼ਵ ਵਿੱਚ 100 ਦੇਸ਼ ਅਜਿਹੇ ਹਨ ਜੋ ਸਿਰਫ਼ 3 ਫ਼ੀਸਦੀ ਪਰ 10 ਦੇਸ਼ ਅਜਿਹੇ ਹਨ ਜੋ 68 ਫ਼ੀਸਦੀ ਪ੍ਰਦੂਸ਼ਣ ਵਿੱਚ ਹਿੱਸਾ ਪਾ ਰਹੇ ਹਨ।

ਵਰਤਮਾਨ ਸੰਕਟ ‘ਚੋਂ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਕੁਦਰਤੀ ਊਰਜਾ ਜਿਵੇਂ ਸੂਰਜ,ਹਵਾ ਅਤੇ ਪਾਣੀ ਦੇ ਸੋਮਿਆਂ ਤੋਂ ਹੀ ਊਰਜਾ ਪ੍ਰਾਪਤ ਕਰੀਏ ਅਤੇ ਕੁਦਰਤ ਨਾਲ਼ ਛੇੜ-ਛਾੜ ਨਾ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਾਈਏ ਅਤੇ ਰੁੱਖ ਬਚਾਈਏ। ਇਸ ਲਈ ਜ਼ਰੂਰੀ ਹੈ ਕਿ ਇਸ ਲਈ ਸਰਕਾਰਾਂ, ਸਮਾਜ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਪਰਾਲੇ ਕੀਤੇ ਜਾਣ ਤਾਂ ਜੋ ਅਸੀਂ ਭਵਿਖ ਦੀਆਂ ਨਸਲਾਂ ਲਈ ਇਕ ਵਧੀਆ ਸੰਸਾਰ ਤਿਆਰ ਕਰ ਸਕੀਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button