Breaking NewsPunjab

ਅੰਮ੍ਰਿਤਸਰ: ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਚੱਲ ਰਿਹਾ ਮੁਕਾਬਲਾ ਖ਼ਤਮ

ਅੰਮ੍ਰਿਤਸਰ: ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਚੱਲ ਰਿਹਾ ਮੁਕਾਬਲਾ ਖ਼ਤਮ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਖ਼ੁਰਦ ਨੇੜੇ ਕੁਝ ਹਥਿਆਰਬੰਦ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਚੱਲ ਰਿਹਾ ਮੁਕਾਬਲਾ ਖ਼ਤਮ ਹੋ ਚੁੱਕਾ ਹੈ।ਹਾਲਾਂਕਿ ਇਸ ਬਾਰੇ ਅਜੇ ਪੁਲਿਸ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਹਾਲਾਂਕਿ ਜਿਸ ਤਰ੍ਹਾਂ ਦੀ ਅੰਕੌਨਟੇਰ ਵਾਲੀ ਥਾਂ ‘ਤੇ ਮਾਹੌਲ ਹੈ ਅਤੇ ਪੁਲਸ ਦੇ ਬੌਡੀ ਲੈਂਗੂਏਜ ਤੋਂ ਲੱਗ ਰਿਹਾ ਹੈ ਕੇ ਮੁਕਾਬਲਾ ਖਤਮ ਹੋ ਗਿਆ ਹੈ। ਮੂਸੇਵਾਲਾ ਦੇ ਕਾਤਲਾਂ ਤੇ ਪੁਲਿਸ ਵਿਚਾਲੇ ਕਰੀਬ 4 ਘੰਟੇ ਫਾਈਰਿੰਗ ਹੋਈ ਹੈ ਅਤੇ, 4 ਪੁਲਿਸ ਵਾਲਿਆਂ ਨੂੰ ਗੋਲੀਆਂ ਲੱਗੀਆਂ ਹਨ। ਮੀਡਿਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ ਵਿਚ ਸਾਰੇ ਹੀ ਗੈਂਗਸਟਰ ਮਾਰੇ ਜਾ ਚੁੱਕੇ ਹਨ ਪਰ ਕਿੰਨੇ ਗੈਂਗਸਟਰ ਸਨ ਪਤਾ ਨਹੀਂ ਲੱਗ ਸਕਿਆ। ਜਿਸ ਦੇ ਬਾਰੇ ਸਾਰੀ ਜਾਣਕਾਰੀ ਬਾਅਦ ‘ਚ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਸ ਨੇ ਇਨ੍ਹਾਂ ਨੂੰ ਘੇਰ ਲਿਆ ਸੀ। ਗੈਂਗਸਟਰਾਂ ਨੇ ਏਕੇ-47 ਨਾਲ ਪੁਲਿਸ ‘ਤੇ ਫਾਇਰਿੰਗ ਕੀਤੀ ਸੀ, ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਕੋਲ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਹਨ। ਬਾਅਦ ‘ਚ ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਪੁਲਿਸ ਨੇ ਦੋਵਾਂ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button