Breaking NewsD5 specialNewsPunjab

ਅੰਮ੍ਰਿਤਧਾਰੀ ਸਿੱਖ ਨੂੰ ਸ਼ਰਮਸਾਰ ਕਰਨ ਵਾਲੇ SHO ਦਾ ਲੱਗਿਆ ਨੰਬਰ !

ਖੰਨਾ : ਬੀਤੇ ਕੁਝ ਦਿਨ ਪਹਿਲਾਂ ਖੰਨਾ ਦੇ SHO ਵੱਲੋਂ ਇੱਕ ਇਨਸਾਨੀਅਤ ਨੂੰ ਸਰਮਸਾਰ ਕਰ ਦੇਣ ਵਾਲੀ ਕਰਤੂਤ ਕੀਤੀ ਗਈ ਸੀ। ਜਿਸ ਕਾਰਨ ਪੁਲਿਸ ਇਕ ਵਾਰ ਫੇਰ ਸਵਾਲਾਂ ਵਿੱਚ ਸੀ ਦੱਸ ਦਈਏ ਕਿ ਇਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇਕ ਹੋਰ ਸ਼ਖ਼ਸ ਨੂੰ ਥਾਣੇ `ਚ ਸ਼ਰਮਸਾਰ ਕੀਤਾ ਗਿਆ। ਪੁਲਿਸ ਦੀ ਇਹ ਕਰਤੂਤ ਕੈਮਰੇ `ਚ ਕੈਦ ਹੋਈ ਹੈ। ਵੀਡੀਓ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂ ਕਿ ਇਸ ਨਾਲ ਪੀੜਤ ਵਿਅਕਤੀਆਂ ਨੂੰ ਠੇਸ ਪਹੁੰਚ ਸਕਦੀ ਹੈ ਪਰ ਏਨਾ ਜ਼ਰੂਰ ਹੈ ਕਿ ਇਨਸਾਨੀਅਤ ਸ਼ਰਮਿੰਦਾ ਹੁੰਦੀ ਹੈ।

ਅੰਮ੍ਰਿਤਧਾਰੀ ਨੂੰ ਥਾਣੇ ‘ਚ ਪੁੱਤਰ ਸਣੇ ਨੰਗਾ ਕੀਤਾ, ਪੀੜਤ ਦੀ ਜ਼ੁਬਾਨੀ ਸੁਣੋ ਪੂਰਾ ਮਾਮਲਾ | Police | Punjab

ਖੰਨਾ ਦੀ ਇਹ ਘਟਨਾ ਹੈ ਤਾਂ ਕਰੀਬ 10 ਮਹੀਨੇ ਪੁਰਾਣੀ ਹੈ ਪਰ ਹੁਣ ਮੀਡੀਆ ਦੀਆਂ ਸੁਰਖੀਆਂ ‘ਚ ਆਈ ਸੀ। ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

Ludhiana News : Ludhiana ਚ ਕਰੋਨਾ ਨੇ ਪੈਰ ਪਸਾਰੇ, ACP ਦੀ ਪਤਨੀ, SHO ਤੇ ਕਾਂਸਟੇਬਲ ਨੂੰ ਕਰੋਨਾ

ਇਲਜ਼ਾਮਾਂ ਮੁਤਾਬਕ ਐੱਸ.ਐੱਚ.ਓ ਸਦਰ ਦੇ ਸਾਹਮਣੇ ਕੱਪੜੇ ਉਤਾਰ ਕੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪੀੜਤ ਕਿਸਾਨ ਦਾ ਪੁੱਤਰ ਹੁਣ ਆਪਣੇ ਕੇਸ ਵੀ ਕਟਵਾ ਚੁੱਕਿਆ ਹੈ। ਇਨਸਾਫ਼ ਦੀ ਮੰਗ ਹੈ ਤੇ ਉਡੀਕ ਹੈ ਜਾਂਚ ਦੇ ਨਤੀਜਿਆਂ ਦੀ ਕਿ ਕੌਣ ਹੈ ਗੁਨਾਹਗਾਰ ਜਿਸ ਨੇ ਖਾਕੀ ਨੂੰ ਦਾਗਦਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button