Breaking NewsD5 specialIndiaNewsPolitics

ਸਿਆਸਤ : ਹੱਥਣੀ ਦੀ ਮੌਤ ‘ਤੇ ਭਤੀਜੇ ਰਾਹੁਲ ਗਾਂਧੀ ‘ਤੇ ਭੜਕੀ ਮੇਨਕਾ ਗਾਂਧੀ

ਨਵੀਂ ਦਿੱਲੀ : ਕੇਰਲ ‘ਚ ਗਰਭਵਤੀ ਹੱਥਣੀ ਦੇ ਨਾਲ ਹੋਈ ਕਰੂਰਤਾ ਨੂੰ ਲੈ ਕੇ ਪੂਰੇ ਦੇਸ਼ ‘ਚ ਉਬਾਲ ਹੈ। ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਗਾਂਧੀ ਪਰਿਵਾਰ ਆਹਮਣੇ – ਸਾਹਮਣੇ ਹੈ। ਬੀਜੇਪੀ ਸਾਂਸਦ ਮੇਨਕਾ ਗਾਂਧੀ ਨੇ ਹੱਥਣੀ ਦੀ ਮੌਤ ‘ਤੇ ਕੇਰਲ ਤੋਂ ਸਾਂਸਦ ਰਾਹੁਲ ਗਾਂਧੀ ‘ਤੇ ਤਿੱਖੇ ਸਵਾਲਾਂ ਦੇ ਤੀਰ ਚਲਾਏ ਹਨ। ਭਤੀਜੇ ਰਾਹੁਲ ਦਾ ਸਿੱਧੇ ਤੌਰ ‘ਤੇ ਨਾਮ ਲੈਂਦੇ ਹੋਏ ਮੇਨਕਾ ਨੇ ਕਿਹਾ ਕਿ ਰਾਹੁਲ ਨੇ ਆਪਣੇ ਆਪ ਉਹ ਜਗ੍ਹਾ ਚੁਣੀ ਸੀ ਅਤੇ ਜਿੱਤ ਕੇ ਆਏ। ਹੁਣ ਜਦੋਂ ਆਪਣੇ ਆਪ ਚੁਣਿਆ ਹੈ ਤਾਂ ਬਜਾਏ ਕਿ ਉਹ ਪੂਰੇ ਦੇਸ਼ ਨੂੰ ਠੀਕ ਕਰਨ, ਉਹ ਆਪਣੇ ਖੇਤਰ ਨੂੰ ਪਹਿਲਾਂ ਠੀਕ ਕਰਨ।

ਪ੍ਰੇਮਿਕਾ ਨੂੰ ਮਾਰ ਕੇ LIVE ਖ਼ੁਦਕੁਸ਼ੀ | ਫੇਰ ਪ੍ਰੇਮੀ ਨੇ ਮਰਨ ਤੋਂ ਪਹਿਲਾਂ LIVE ਕੀਤੇ ਖ਼ੁਲਾਸੇ

ਰਾਹੁਲ ਗਾਂਧੀ ਉਸੇ ਇਲਾਕੇ ਤੋਂ ਆਉਂਦੇ ਹਨ, ਉਨ੍ਹਾਂ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ ? ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਸਾਂਸਦ ਹਨ ਅਤੇ ਜਿਸ ਮੱਲਾਪੁਰਮ ਜਿਲ੍ਹੇ ਵਿੱਚ ਇਹ ਘਟਨਾ ਵਾਪਰੀ ਉਸਦੇ ਤਿੰਨ ਵਿਧਾਨਸਭਾ ਖੇਤਰ ਵਾਇਨਾਡ ਲੋਕ ਸਭਾ ਵਿੱਚ ਹਨ। ਮੇਨਕਾ ਨੇ ਕਿਹਾ ਕਿ ਵਣ ਸਕੱਤਰ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਜੰਗਲੀ ਜੀਵ ਮੰਤਰੀ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੇਨਕਾ ਗਾਂਧੀ ਨੇ ਇਸ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਹੱਤਿਆ ਹੈ, ਮੱਲਾਪੁਰਮ ਅਜਿਹੀ ਘਟਨਾਵਾਂ ਲਈ ਬਦਨਾਮ ਹੈ , ਇਹ ਦੇਸ਼ ਦਾ ਸਭ ਤੋਂ ਹਿੰਸਕ ਰਾਜ ਹੈ।

8 ਜੂਨ ਤੋਂ ਧਾਰਮਿਕ ਅਸਥਾਨ ਖੁੱਲਣ ਨੂੰ ਲੈ ਕੇ Gobind Singh Longowal ਦਾ ਵੱਡਾ ਬਿਆਨ

ਉਦਾਹਰਣ ਲਈ ਇੱਥੇ ਲੋਕ ਸੜਕਾਂ ‘ਤੇ ਜ਼ਹਿਰ ਸੁੱਟ ਦਿੰਦੇ ਹਨ ਜਿਸਦੇ ਨਾਲ 300 ਤੋਂ 400 ਪੰਛੀ ਅਤੇ ਕੁੱਤੇ ਇਕੱਠੇ ਮਰ ਜਾਣ। ਦੱਸ ਦਈਏ ਕਿ ਗਰਭਵਤੀ ਹੱਥਣੀ ਖਾਣੇ ਦੀ ਤਲਾਸ਼ ‘ਚ ਸ਼ਹਿਰ ਦੇ ਵੱਲ ਆ ਗਈ ਸੀ। ਹੱਥਣੀ ਨੂੰ ਭੁੱਖ ਲੱਗੀ ਸੀ ਅਤੇ ਉਸਨੂੰ ਲੋਕਾਂ ਨੇ ਜਦੋਂ ਅਨਾਨਾਸ ਦਿੱਤਾ ਤਾਂ ਉਸਨੇ ਖਾ ਲਿਆ। ਇਸ ਤੋਂ ਬਾਅਦ ਉਸਦੇ ਮੂੰਹ ‘ਚ ਹੀ ਪਟਾਕੇ ਚੱਲ ਗਏ ਅਤੇ ਬਾਅਦ ‘ਚ ਉਸਦੀ ਮੌਤ ਹੋ ਗਈ। ਇਹ ਮਾਮਲਾ ਬੀਤੇ ਬੁੱਧਵਾਰ 27 ਮਈ ਦਾ ਦੱਸਿਆ ਜਾ ਰਿਹਾ ਹੈ। ਹੱਥਣੀ ਦੀ ਮੌਤ ਸ਼ਨੀਵਾਰ ਨੂੰ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button