ਅੰਤਰਰਾਸ਼ਟਰੀ ਬਾਜ਼ਾਰ ‘ਚ ਪਾਕਸਿਤਾਨ ਦੇ ਮੁਕਾਬਲੇ ਭਾਰਤੀ ਚਾਵਲ ਨੇ ਮਾਰੀ ਬਾਜ਼ੀ
ਇਸਲਾਮਾਬਾਦ/ਨਵੀਂ ਦਿੱਲੀ : ਕਈ ਮੁੱਦਿਆ ‘ਤੇ ਭਾਰਤ ਦੀ ਕੁਟਨੀਤੀ ਦੇ ਅੱਗੇ ਫੇਲ੍ਹ ਰਹੇ ਪਾਕਿਸਤਾਨ ਨੂੰ ਹੁਣ ਅੰਤਰਰਾਸ਼ਟਰੀ ਬਾਜ਼ਾਰ ਤੋਂ ਵੀ ਮੂੰਹ ਦੀ ਖਾਣੀ ਪੈ ਰਹੀ ਹੈ। ਆਲਮ ਇਹ ਹੈ ਕਿ ਪਾਕਿਸਤਾਨ ਇਸਨੂੰ ਲੈ ਕੇ ਭਾਰਤ ਤੇ ਤਰ੍ਹਾਂ ਤਰ੍ਹਾਂ ਦੇ ਆਰੋਪ ਲਗਾ ਰਿਹਾ ਹੈ। ਤਾਜ਼ਾ ਮਾਮਲਾ ਅੰਤਰਰਾਸ਼ਟਰੀ ਬਾਜ਼ਾਰ ‘ਚ ਭਾਰਤੀ ਚਾਵਲ ਦੀ ਵਿਕਰੀ ਨਾਲ ਜੁੜਿਆ ਹੈ। ਜਿਸਦੇ ਖਿਲ਼ਾਫ ਪਾਕਿਸਤਾਨ ਦੀ ਰਾਇਸ ਐਕਸਪੋਰਟ ਐਸੋਸੀਏਸ਼ਨ ਮੈਦਾਨ ‘ਚ ਉਤਰਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਪਾਕਿਸਤਾਨ ਅਤੇ ਭਾਰਤ ਦੋਵੇਂ ਹੀ ਅੰਤਰਰਾਸ਼ਟਰੀ ਬਾਜ਼ਾਰ ‘ਚ ਆਪਣੇ ਬਾਸਮਤੀ ਚਾਵਲ ਅਤੇ ਮੋਟੇ ਕਿਸਮ ਦੇ ਆਨਾਜ ਨੂੰ ਵੇਚਦੀ ਹੈ ਪਰ ਇਸ ਮੰਚ ਤੇ ਭਾਰਤ ਨੇ ਜੋ ਬਾਜੀ ਮਾਰੀ ਹੈ ਅਤੇ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ। ਉਸ ਨਾਲ ਪਾਕਿਸਤਾਨ ਬੌਖਲਾਇਆਂ ਹੋਇਆ ਹੈ।
🔴LIVE : ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ !ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ MLA ! ਨਵਜੋਤ ਸਿੱਧੂ ਦਾ ਧਮਾਕਾ !
ਦਰਅਸਲ ਅੰਤਰਰਾਸ਼ਟਰੀ ਬਾਜ਼ਾਰ ‘ਚ ਪਾਕਿਸਤਾਨ ਦੇ ਚਾਵਲ ਦਾ ਖੇਡ ਇਸ ਲਈ ਵੀ ਖਰਾਬ ਹੋਇਆ ਕਿਉਂਕਿ ਭਾਰਤ ਦੀ ਕੀਮਤ ਉਸਦੀ ਕੀਮਤ ਦੀ ਉਮੀਦ ਤੋਂ ਬਹੁਤ ਘੱਟ ਰਹੀ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਬਾਜ਼ਾਰ ‘ਚ ਜਿੱਥੇ ਆਪਣੇ ਚਾਵਲ ਦੀ ਕੀਮਤ 450 ਡਾਲਰ ਪ੍ਰਤੀ ਟਨ ਰੱਖੀ ਸੀ। ਉੱਥੇ ਭਾਰਤ ਨੇ ਮਹਿਜ 360 ਡਾਲਰ ਪ੍ਰਤੀ ਟਨ ਦੀ ਦਰ ਨਾਲ ਆਪਣੇ ਚਾਵਲ ਵੇਚੇ ਸੀ। ਇਸਦੀ ਵਜ੍ਹਾ ਨਾਲ ਪਾਕਿਸਤਾਨ ਇਸ ਖੇਡ ‘ਚ ਭਾਰਤ ਤੋ ਕਾਫੀ ਪਿੱਛੇ ਰਹਿ ਗਿਆ। ਪਾਕਿਸਤਾਨ ਦੇ ਅੰਕੜਿਆਂ ਮੁਤਾਬਿਕ ਜੁਲਾਈ 2020 ਤੋਂ ਮਈ 2021 ਦੇ ਵਿਚਕਾਰ ਪਾਕਿਸਤਾਨ ਦੇ ਰਾਇਸ ਐਕਸਪੋਰਟ ‘ਚ ਕਰੀਬ 14 ਫੀਸਦ ਤੱਕ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਪਾਕਿਸਤਾਨ ਨੇ ਇਸ ਤੋਂ ਪਹਿਲਾ ਜਿੱਥੇ 3.8 ਮੀਟ੍ਰਿਕ ਟਨ ਚਾਵਲ ਐਕਸਪੋਰਟ ਕੀਤਾ ਸੀ ਉਥੇ ਇਸ ਵਾਰ ਉਹ 3.3 ਮੀਟ੍ਰਿਕ ਟਨ ਹੀ ਚਾਵਲ ਐਕਸਪੋਰਟ ਕਰ ਸਕਦਾ ਹੈ।
Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ
ਮੀਡੀਆ ਰਿਪੋਰਟ ਮੁਤਾਬਕ ਦੇਸ਼ ਦੇ ਵਣਜ ਸਕੱਤਰ ਦਾ ਕਹਿਣਾ ਹੈ ਕਿ ਸਾਲ 2020-21 ਦੇ ਵਿਚ ਖੇਤੀ ਅਤੇ ਇਸ ਨਾਲ ਸਬੰਧਿਤ ਦੂਸਰੇ ਉਤਪਾਦਾਂ ਦਾ ਐਕਸਪੋਰਟ ਕਰੀਬ 17.34 ਫੀਸਦ ਤੱਕ ਵਧਿਆ ਹੈ। ਉਨ੍ਹਾਂ ਮੁਤਾਬਿਕ ਚਾਵਲ, ਮੋਟੇ ਆਨਾਜ਼ ਕਣਕ ਸਮੇਤ ਅਣਜਾਣ ਉਤਪਾਦਾਂ ਦੇ ਐਕਸਪੋਰਟ ‘ਚ ਵੀ ਇਸ ਦੌਰਾਨ ਕਾਫੀ ਵਾਧਾ ਹੋਇਆ ਹੈ। ਪਾਕਿਸਤਾਨ ਦੀ ਰਾਇਸ ਐਕਸਪੋਰਟ ਐਸੋਸ਼ੀਏਸਨ ਦਾ ਆਰੋਪ ਹੈ ਕਿ ਘੱਟ ਕੀਮਤ ਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਚਾਵਲ ਨੂੰ ਵੇਚ ਕੇ ਭਾਰਤ ਨੇ ਪਾਕਿਸਤਾਨ ਦਾ ਖੇਡ ਖਰਾਬ ਕੀਤਾ ਹੈ। ਐਸੋਸੀਏਸ਼ਨ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਚਾਵਲ ਦੇ ਵਿਚ ਆਈ 100 ਡਾਲਰ ਪ੍ਰਤੀ ਟਨ ਦੀ ਦੂਰੀ ਨੇ ਦੇਸ਼ ਦੇ ਐਕਸਪੋਰਟ ਨੂੰ ਨੁਕਸਾਨ ਪੁਹੰਚਾਇਆ ਹੈ। ਏਜੰਸੀ ਨੇ ਪਾਕਿਸਤਾਨ ਦੇ ਅਖਬਾਰ ਦੇ ਹਵਾਲੇ ਤੋਂ ਇਹ ਵੀ ਕਿਹਾ ਕਿ ਐਸੋਸੀਏਸ਼ਨ ਦੇ ਪ੍ਰਧਾਨ ਅਬਦੁਲ ਕਯੂਮ ਪ੍ਰਾਚਾ ਨੇ ਭਾਰਤ ਤੇ ਵੀ ਆਰੋਪ ਲਗਾਇਆ ਹੈ ਕਿ ਅੰਤਰਰਾਸ਼ਟਰੀ ਬਾਜਾਰ ‘ਚ ਆਪਣੇ ਚਾਵਲ ਦੀ ਕੀਮਤ ਨੂੰ ਘੱਟ ਕਰਕੇ ਭਾਰਤ ਨੇ ਵਿਸ਼ਵ ਵਿਵਹਾਰ ਸੰਗਠਨ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ।
ਬਾਦਲਾਂ ਦੀ ਉਮੀਦਾਂ ‘ਤੇ ਫਿਰਿਆ ਪਾਣੀ,ਹੱਥਾਂ ਚੋਂ ਨਿਕਲ ਗਿਆ ਸੁਨਹਿਰੀ ਮੌਕਾ || D5 Channel Punjabi
ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਸਬਸੀਡਾਇਜ ਚਾਵਲ ਨੂੰ ਵੇਚਣਾ ਇੱਕ ਅਪਰਾਧ ਹੈ। ਉਨ੍ਹਾਂ ਮੁਤਾਬਿਕ ਅੰਤਰਰਾਸ਼ਟਰੀ ਬਾਜਾਰ ‘ਚ ਕੰਬੋਡੀਆ, ਮਿਆਮਾਰ, ਨੇਪਾਲ, ਥਾਈਲੈਂਡ, ਵਿਅਤਨਾਮ ਵੀ ਚਾਵਲ ਵੇਚ ਰਹੇ ਹਨ ਅਤੇ ਇਨ੍ਹਾਂ ਦੀ ਕੀਮਤ 420 ਡਾਲਰ ਪ੍ਰਤੀ ਟਨ ਤੋਂ 430 ਡਾਲਰ ਪ੍ਰਤੀ ਟਨ ਹੈ। ਇਸੇ ‘ਚ ਭਾਰਤ ਨੇ ਹੀ ਆਪਣੀ ਕੀਮਤ ਇੰਨੀ ਘੱਟ ਕਿਉਂ ਰੱਖੀ ਹੈ। ਇਸ ਦੀ ਵਜ੍ਹਾ ਨਾਲ ਭਾਰਤ ਨੂੰ ਜਿੱਥੇ ਫਾਇਦਾ ਹੋਇਆ ਹੈ ਨਾਲ ਪਾਕਿਸਤਾਨ ਨੂੰ ਇਸਦੇ ਕਾਰਨ ਨੁਕਸਾਨ ਝੱਲਣਾ ਪਿਆ ਹੈ। ਪ੍ਰਾਚਾ ਨੇ ਇਹ ਵੀ ਕਿਹਾ ਕਿ ਭਾਰਤ ਦੀ ਇਸ ਨੀਤੀ ਨਾਲ ਪਾਕਿਸਤਾਨ ਦੀ ਨਹੀਂ ਬਲਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਚਾਵਲ ਵੇਚਣ ਵਾਲੇ ਦੂਸਰੇ ਦੇਸ਼ਾਂ ਨੂੰ ਵੀ ਜ਼ਬਰਦਸਤ ਨੁਕਸਾਨ ਉਠਾਉਣਾ ਪਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.