Breaking NewsD5 specialNewsSportsTop News

ਅਜੈ ਸਿੰਘ ਨੇ ਰਾਸ਼ਟਰ ਮੰਡਲ Weightlifting Championships ‘ਚ ਭਾਰਤ ਲਈ ਜਿੱਤਿਆ Gold Medal

ਨਵੀਂ ਦਿੱਲੀ : ਅਜੈ ਸਿੰਘ ਨੇ ਇੱਥੇ ਪੁਰਸ਼ 81 ਕਿਲੋਗ੍ਰਾਮ ਵਰਗ ਦਾ ਖਿਤਾਬ ਜਿੱਤ ਕੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਭਾਰਤ ਲਈ ਤੀਜਾ ਸੋਨਾ ਤਗਮਾ ਜਿੱਤਿਆ ਹੈ। ਐਤਵਾਰ ਰਾਤ ਨੂੰ ਅਜੈ ਸਿੰਘ ਨੇ ਕੁਲ 322 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਇਸ ਦੌਰਾਨ ਸਨੈਚ ‘ਚ 147 ਕਿਲੋਗ੍ਰਾਮ ਦੀ ਕੋਸ਼ਿਸ਼ ਨਾਲ ਰਾਸ਼ਟਰੀ ਰਿਕਾਰਡ ਬਣਾਇਆ। ਉਹ ਅਗਲੇ ਸਾਲ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਸਿੱਧਾ ਕੁਆਲੀਫਾਈ ਕਰਨ ਵਾਲੇ ਤੀਜੇ ਭਾਰਤੀ ਵੇਟਲਿਫਟਰ ਹਨ।

ਲਓ ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ ਦਿੱਤਾ ਵੱਡਾ ਤੋਹਫਾ

ਜੇਰੇਮੀ ਲਾਲਰਿਨਨੁੰਗਾ (67 ਕਿਲੋਗ੍ਰਾਮ) ਅਤੇ ਅਚਿੰਤਾ ਸ਼ਯੂਲੀ (73 ਕਿਲੋਗ੍ਰਾਮ) ਪਹਿਲਾਂ ਹੀ ਆਪਣੇ ਮੁਕਾਬਲਿਆਂ ਵਿਚ ਸੋਨ ਤਮਗਾ ਜਿੱਤਣ ਦੇ ਨਾਲ 2022 ਰਾਸ਼ਟਰ ਮੰਡਲ ਖੇਡਾਂ ਲਈ ਸਿੱਧਾ ਕੁਆਲੀਫਾਈ ਕਰ ਚੁੱਕੇ ਹਨ। ਇਸ ਚੈਂਪੀਅਨਸ਼ਿਪ ਦੇ ਸਾਰੇ ਭਾਰ ਵਰਗਾਂ ਵਿਚ ਸੋਨ ਤਮਗਾ ਜੇਤੂਆਂ ਨੂੰ 2022 ਰਾਸ਼ਟਰ ਮੰਡਲ ਖੇਡਾਂ ਵਿਚ ਸਿੱਧਾਂ ਪ੍ਰਵੇਸ਼ ਮਿਲੇਗਾ, ਜਦੋਂਕਿ ਬਾਕੀ ਵੇਟਲਿਫਟਰ ਆਪਣੀ ਰੈਂਕਿੰਗ ਦੇ ਆਧਾਰ ’ਤੇ ਖੇਡਾਂ ਵਿਚ ਜਗ੍ਹਾ ਬਣਾਉਣਗੇ। ਪੋਪੀ ਹਜਾਰਿਕਾ ਨੇ ਵੀ ਮਹਿਲਾ 59 ਕਿਲੋਗ੍ਰਾਮ ਵਿਚ ਕੁੱਲ 189 ਕਿਲੋਗ੍ਰਾਮ (84+105 ਕਿਲੋਗ੍ਰਾਮ) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button