Breaking NewsIndiaInternationalNewsPolitics

ਅਫ਼ਗਾਨਿਸਤਾਨ ‘ਚ ਲਾਇਬ੍ਰੇਰੀ ਦੀ ਫੰਡਿੰਗ ‘ਤੇ ਟਰੰਪ ਨੇ ਉੜਾਇਆ ਮੋਦੀ ਦਾ ਮਜ਼ਾਕ

ਅਮਰੀਕਾ : ਆਪਣੀ ਬਿਆਨਬਾਜੀ ਅਤੇ ਹੈਰਾਨੀ ਵਾਲੇ ਫੈਸਲਿਆਂ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਉੱਤੇ ਤੰਜ ਕੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੀ ਇੱਕ ਲਾਇਬ੍ਰੇਰੀ ਨੂੰ ਫੰਡ ਦੇਣ ਦੀ ਵਜ੍ਹਾ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉੜਾਇਆ। ਉਨ੍ਹਾਂ ਦਾ ਮੰਨਣਾ ਹੈ ਕਿ ਇਸਦੀ ਕੋਈ ਵਰਤੋ ਨਹੀਂ ਹੈ।

Read Also ਟਵੀਟਰ ਤੇ ਮੋਦੀ ਦਾ ਉਡਾਇਆ ਮਜ਼ਾਕ

ਉਨ੍ਹਾਂ ਨੇ ਇੱਕ ਪ੍ਰੈੱਸ ਵਾਰਤਾ ਦੇ ਦੌਰਾਨ ਵਿਦੇਸ਼ ਵਿੱਚ ਘੱਟ ਨਿਵੇਸ਼ ਕਰਨ ਨੂੰ ਲੈ ਕੇ ਆਪਣੀ ਕੈਬਨਿਟ ਦਾ ਬਚਾਅ ਕੀਤਾ। ਟਰੰਪ ਨੇ ਕਿਹਾ, ਮੋਦੀ ਲਗਾਤਾਰ ਮੈਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਇੱਕ ਲਾਇਬ੍ਰੇਰੀ ਦੀ ਉਸਾਰੀ ਕਰਵਾਈ ਹੈ। ਤੁਸੀ ਜਾਣਦੇ ਹੋ ਇਹ ਕੀ ਹੈ? ਇਹ ਅਜਿਹਾ ਸੀ ਜਿਵੇਂ ਅਸੀਂ ਪੰਜ ਘੰਟੇ ਬੇਕਾਰ ਕਰ ਦਿੱਤੇ ਹੋਣ ਅਤੇ ਸਾਨੂੰ ਤੁਹਾਨੂੰ ਕਥਿਤ ਤੌਰ ‘ਤੇ ਕਹਿਣਾ ਚਾਹੀਦਾ ਹੈ ਕਿ ਲਾਇਬ੍ਰੇਰੀ ਲਈ ਧੰਨਵਾਦ ਪਰੰਤੂ ਉਸ ਦਾ ਪ੍ਰਯੋਗ ਕੌਣ ਕਰੇਗਾ ?

ਇਹ ਸਾਫ਼ ਨਹੀਂ ਹੈ ਕਿ ਟਰੰਪ ਕਿਸ ਯੋਜਨਾ ਨੂੰ ਲੈ ਕੇ ਗੱਲ ਕਰ ਰਹੇ ਸਨ ਪਰ ਭਾਰਤ ਨੇ ਅਫ਼ਗਾਨਿਸਤਾਨ ਨੂੰ 3 ਬਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਹੈ, ਹਾਲਾਂਕਿ 11 ਸਤੰਬਰ, 2001 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਅਗਵਾਈ ਵਾਲੇ ਸੁਰੱਖਿਆ ਬਲਾਂ ਨੇ ਤਾਲੀਬਾਨ ਦੇ ਚਰਮਪੰਥੀ ਸ਼ਾਸਨ ਨੂੰ ਡਿੱਗਾ ਦਿੱਤਾ ਸੀ। ਇਸ ਯੋਜਨਾ ‘ਚ ਕਾਬੁਲ ਵਿੱਚ ਇੱਕ ਹਾਈਸਕੂਲ ‘ਚ ਹਰ ਸਾਲ ਅਫਗਾਨ ਦੇ 1,000 ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਣਾ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button