Breaking NewsD5 specialInternationalNewsTop News

ਅਫ਼ਗਾਨਿਸਤਾਨ ‘ਚ ਰਹਿੰਦੇ ਸਿੱਖਾਂ ਨੂੰ ਤਾਲਿਬਾਨ ਦਾ ਫਰਮਾਨ,ਇਸਲਾਮ ਕਬੂਲ ਕਰੋ ਜਾਂ ਛੱਡੋ ਦੇਸ਼

ਕਾਬੁਲ- ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤਾ ਹੈ ਕੋਈ ਨਾ ਕੋਈ ਬੁਰੀ ਖ਼ਬਰ ਉਥੋਂ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਇਹ ਧਰਮ ਸੰਕਟ ਖੜ੍ਹਾ ਹੋ ਗਿਆ ਹੈ ਕਿ ਉਹ ਜਾਂ ਤਾਂ ਅਫ਼ਗਾਨਿਸਤਾਨ ਛੱਡ ਕੇ ਚਲੇ ਜਾਣ ਜਾਂ ਇਸਲਾਮ ‘ਚ ਤਬਦੀਲ ਹੋ ਜਾਣ,ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਇਸ ਦਾ ਦਾਅਵਾ ਕੀਤਾ ਹੈ। ਕਿਸੇ ਸਮੇਂ ਅਫਗਾਨਿਸਤਾਨ ‘ਚ ਵੱਡੀ ਗਿਣਤੀ ਸਿੱਖ ਰਹਿੰਦੇ ਸਨ, ਪਰ ਹਾਲਾਤ ਬਹੁਤ ਖਰਾਬ ਹੋਣ ਕਰ ਕੇ ਸਿੱਖ ਵੱਡੀ ਗਿਣਤੀ ‘ਚ ਅਫਗਾਨਿਸਤਾਨ ਛੱਡ ਕੇ ਚਲੇ ਗਏ।

ਤਾਲਿਬਾਨ ਦੇ ਆਉਣ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵੱਧ ਗਈ ਹੈ। ਨਾਲ ਹੀ ਕੱਟੜ ਹਿੰਸਾ ਵੀ ਵੱਧ ਗਈ ਹੈ। ਇਸ ਸਮੇਂ ਕੁਝ ਸਿੱਖ ਕਾਬੁਲ ‘ਚ ਰਹਿੰਦੇ ਨੇ। ਗਜ਼ਨੀ ਅਤੇ ਨੰਗਰਹਾਰ ਸੂਬਿਆਂ ‘ਚ ਵੀ ਸਿੱਖਾਂ ਨੇ ਸ਼ਰਨ ਲਈ ਹੋਈ ਹੈ। 5 ਅਕਤੂਬਰ ਨੂੰ 15 ਤੋਂ 20 ਅਤਿਵਾਦੀਆਂ ਨੇ ਜ਼ਿਲ੍ਹੇ ਦੇ ਇੱਕ ਗੁਰਦੁਆਰੇ ‘ਚ ਦਾਖ਼ਲ ਹੋ ਕੇ ਗਾਰਡਾਂ ਨੂੰ ਬੰਨ੍ਹ ਦਿੱਤਾ ਸੀ ਅਤੇ ਗੁਰਦੁਆਰੇ ‘ਚ ਤੋੜ-ਭੰਨ ਕੀਤੀ ਸੀ। ਸਿੱਖਾਂ ਨੂੰ ਕੁੱਟਿਆ ਵੀ ਗਿਆ ਸੀ। ਕੁੱਝ ਦਿਨ ਪਹਿਲਾਂ ਇੱਕ ਸਿੱਖ ਹਕੀਮ ਦਾ ਗੋਲੀ ਮਾਰ ਕੇ ਕਤਲ ਵੀ ਕਰ ਦਿੱਤਾ ਗਿਆ ਸੀ, ਅਜਿਹੇ ਹਾਲਾਤਾਂ ‘ਚ ਰਹਿਣਾ ਕਿਸੇ ਲਈ ਵੀ ਆਸਾਨ ਨਹੀਂ, ਹੁਣ ਦੇਖਣਾ ਹੋਵੇਗਾ ਕਿ ਅਫਗਾਨਿਸਤਨ ਦੇ ਸਿੱਖਾਂ ਦਾ ਭਵਿੱਖ ਕੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button