Breaking NewsD5 specialIndiaNewsPoliticsPunjab

ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ‘ਆਪ’ ਨੇਤਾ ਨੇ ਤੋੜਿਆ ਦਮ, ਇਲਾਕੇ ‘ਚ ਸੋਗ ਦੀ ਲਹਿਰ

ਮਮਦੋਟ : ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਉਪ ਪ੍ਰਧਾਨ ਸਾਜਨ ਸੰਧੂ ਨਿਵਾਸੀ ਗੁਰੂਹਰਸਹਾਏ ਦੀ ਫਿਰੋਜ਼ਪੁਰ – ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਟੀ – ਪੁਆਇੰਟ ਦੇ ਨਜ਼ਦੀਕ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾ ਦੀ ਮੌਤ ਦੀ ਖਬਰ ਸੁਣਦੇ ਹੀ ਪਾਰਟੀ ਨੇਤਾ ਅਤੇ ਸਮਰਥਕਾਂ ਸਮੇਤ ਇਲਾਕਾ ਨਿਵਾਸੀਆਂ ‘ਚ ਸੋਗ ਦੀ ਲਹਿਰ ਹੈ।

BREAKING | ਪੰਜਾਬ ‘ਚ ਉੱਡਦਾ ਜਹਾਜ਼ ਧਰਤੀ ‘ਤੇ ਡਿੱਗਿਆ | Plane | Pilot Cheema

ਥਾਣਾ ਫਿਰੋਜ਼ਪੁਰ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਪਾਰਟੀ ਨੇਤਾਵਾਂ ਨੇ ਦਿਨੋਂ – ਦਿਨ ਵੱਧ ਰਹੇ ਅਵਾਰਾ ਪਸ਼ੂਆਂ ਦੀ ਤਾਦਾਦ ‘ਤੇ ਕਾਬੂ ਪਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਆਏ ਦਿਨ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਕਈ ਘਰਾਂ ਦੀਵੇ ਬੁੱਝ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button