Breaking NewsD5 specialNewsPoliticsPunjab

ਛੋਟੇਪੁਰ ਦਾ ਖਹਿਰਾ ਨੂੰ ਝਟਕਾ! ਖ਼ਤਰੇ ‘ਚ ਪੰਜਾਬੀ ਏਕਤਾ ਪਾਰਟੀ ! (ਵੀਡੀਓ)

2019 ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਭਖਣ ਲੱਗੀ ਹੈ ਪੰਜਾਬ ਦੀ ਰਵਾਇਤੀ ਪਾਰਟੀ ਅਕਾਲੀ ਦਲ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਲੀਡਰ ਮਿਲ ਕੇ ਇੱਕ ਫਰੰਟ ਬਣਾਉਣ ਦੀ ਤਿਆਰੀ ‘ਚ ਹੈ। ਜਿਸ ਵਿੱਚ ਸੁਖਪਾਲ ਖਹਿਰਾ ਸੁੱਚਾ ਸਿੰਘ ਛੋਟੇਪੁਰ ਸਿਮਰਜੀਤ ਸਿੰਘ ਬੈਂਸ ਅਤੇ ਟਕਸਾਲੀ ਆਗੂ ਵੀ ਸ਼ਾਮਿਲ ਹੋ ਸਕਦੇ ਨੇ, ਇਸੇ ਨੂੰ ਲੈ ਕੇ ਸੁੱਚਾ ਸਿੰਘ ਛੋਟੇਪੁਰ ਅਤੇ ਸੁਖਪਾਲ ਖਹਿਰਾ ਜੋ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਨੇ ਉਨ੍ਹਾਂ ਵੱਲੋਂ ਲੁਧਿਆਣਾ ‘ਚ ਵੱਖ ਵੱਖ ਬੈਠਕਾਂ ਕੀਤੀਆਂ ਗਈਆਂ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ।

Read Also ‘ਕੱਠੇ ਹੋਏ ਛੋਟੇਪੁਰ, ਗਾਂਧੀ ਤੇ ਬੀਰ ਦਵਿੰਦਰ

ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਸੁੱਚਾ ਸਿੰਘ ਛੋਟੇਪੁਰ ਨੇ ਵੀ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਲੁਧਿਆਣਾ ‘ਚ ਹੀ ਵੱਖਰੇ ਤੌਰ ਤੇ ਇੱਕ ਬੈਠਕ ਕੀਤੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਖਿਲਾਫ ਇੱਕ ਫਰੰਟ ਤਿਆਰ ਕਰਨਾ ਚਾਹੀਦਾ ਪਰ ਉਸ ਦਾ ਇੱਕੋ ਹੀ ਪ੍ਰਧਾਨ ਹੋਣਾ ਚਾਹੀਦਾ ਹੈ। ਜਿਸ ਦੀ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ ਜਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਪਰਚੀਆਂ ਪਾ ਕੇ ਜਿਸ ਦਾ ਵੀ ਨਾ ਨਿਕਲੇਗਾ ਉਸ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਤੇ ਉਸ ਦੇ ਖਿਲਾਫ ਕਿਸੇ ਨੂੰ ਵੀ ਆਬਜੈਕਸ਼ਨ ਨਹੀਂ ਕਰਨਾ ਚਾਹੀਦਾ, ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਰਵਾਇਤੀ ਵੱਡੀਆਂ ਪਾਰਟੀਆਂ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਲੋੜ ਹੈ।

ਉਧਰ ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਤੀਜੇ ਫਰੰਟ ਦੇ ਪ੍ਰਧਾਨ ਦੀ ਚੋਣ ਪਰਚੀਆਂ ਰਾਹੀਂ ਕਰਨ ਦੇ ਮਾਮਲੇ ਤੇ ਸੁਖਪਾਲ ਖਹਿਰਾ ਨੇ ਨਿਸ਼ਾਨੇ ਸਾਧੇ ਸੁਖਪਾਲ ਖਹਿਰਾ ਨੇ ਕਿਹਾ ਕਿ ਪਰਚੀਆਂ ਦੇ ਨਾਲ ਪ੍ਰਧਾਨਾਂ ਦੀ ਨਿਯੁਕਤੀ ਨਹੀਂ ਹੁੰਦੀ ਪਰ ਨਾਲ ਯੂ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਸ ਸਬੰਧੀ ਫੈਸਲੇ ਲਏ ਜਾਣਗੇ। ਸੋ ਜ਼ਾਹਿਰ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਪੰਜਾਬ ‘ਚ ਖਾਸ ਤੌਰ ਤੇ ਤੇ ਜੋਗੀਆਂ ਨੇ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਇਲਾਵਾ ਪੰਜਾਬ ‘ਚ ਨਿੱਤ ਦਿਨ ਨਵੀਂ ਪਾਰਟੀਆਂ ਬਣ ਰਹੀਆਂ ਨੇ ਪਰ ਇਹ ਪਾਰਟੀਆਂ ਚੋਣਾਂ ‘ਚ ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button