ਅਰਿਜੀਤ ਸਿੰਘ ਦੀ ਮਾਂ ਦੀ ਹਾਲਤ ਗੰਭੀਰ, ਮੰਗੀ ਮਦਦ – ਬਲੱਡ ਡੋਨਰ ਦੀ ਜ਼ਰੂਰਤ
ਮੁੰਬਈ : ਬਾਲੀਵੁਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾਇਆ ਹੈ। ਦੱਸ ਦਈਏ ਕਿ ਦਿਨੀਂ ਅਰਿਜੀਤ ਦੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਫਿਲਮ ‘ਦਿਲ ਬੇਚਾਰਾ’ ਅਦਾਕਾਰਾ ਸਵਾਸਤਿਕਾ ਮੁਖਰਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਸਮੇਂ ਸਵਾਸਤਿਕਾ ਮੁਖਰਜੀ ਨੇ ਅਰਿਜੀਤ ਦੀ ਮਾਂ ਲਈ ਮਦਦ ਮੰਗੀ ਹੈ।
ਫੇਰ ਹੋਣਗੇ ਕਿਸਾਨਾਂ ਦੇ ਪੁਲਿਸ ਨਾਲ ਟਾਕਰੇ,ਟੁੱਟਣਗੇ ਬੈਰੀਕੇਡ,ਲੱਖਾਂ ਟਰੈਕਟਰ ਦਿੱਲੀ ਨੂੰ ਹੋਏ ਸਿੱਧੇ!
ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕਰ ਲਿਖਿਆ ਕਿ- ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਤਬੀਅਤ ਖ਼ਰਾਬ ਹੈ ਅਤੇ ਉਨ੍ਹਾਂ ਨੂੰ ਏ-ਬਲੱਡ ਗਰੁੱਪ ਦੀ ਲੋੜ ਹੈ। ਅਰਿਜੀਤ ਦੀ ਮਾਂ ਕੋਲਕਾਤਾ ਦੇ ਏ.ਐੱਮ.ਆਰ.ਆਈ, ਢਾਕੁਰੀਆ ਹਸਪਤਾਲ ’ਚ ਦਾਖ਼ਲ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਲੱਡ ਡੋਰਨ ਮਰਦ ਦਾ ਹੀ ਹੋਣਾ ਚਾਹੀਦਾ’। ਇਸ ਪੋਸਟ ਤੋਂ ਬਾਅਦ ਅਰਿਜੀਤ ਦੇ ਪ੍ਰਸ਼ੰਸਕ ਉਨ੍ਹਾਂ ਦੀ ਮਾਂ ਲਈ ਕਾਫ਼ੀ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.