BollywoodD5 specialEntertainmentPunjab

ਅਮਿਤਾਭ ਬੱਚਨ ਪਹੁੰਚੇ ਰੋਪੜ , ਫੈਨਜ਼ ਦੀ ਲੱਗੀ ਭੀੜ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਸਵੇਰੇ ਪੰਜਾਬ ਪਹੁੰਚੇ। ਉਨ੍ਹਾਂ ਨੂੰ ਰੋਪੜ ਵਿਖੇ ਹੈਰੀਟੇਜ ਹਵੇਲੀ ਦੇ ਬਾਹਰ ਸਪਾਟ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਜ਼ ਦੇਖਣ ਪਹੁੰਚੇ ਸਨ। ਕੜੀ ਸਰੁੱਖਿਆ ਹੋਣ ਦੇ ਕਾਰਨ ਕਿਸੇ ਨੂੰ ਵੀ ਅਮਿਤਾਭ ਬੱਚਨ ਦੇ ਨੇੜੇ ਨਹੀਂ ਪਹੁੰਚਣ ਦਿੱਤਾ |ਪਰ ਫਿਰ ਵੀ ਉਹ ਆਪਣੇ ਫੈਨਜ਼ ਨੂੰ ਹੱਥ ਹਿਲਾ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਨਜ਼ਰ ਆਏ। ਅਮਿਤਾਭ ਬੱਚਨ ਮਨਾਲੀ ਜਾ ਰਹੇ ਸਨ, ਜਿਸ ਦੇ ਚੱਲਦਿਆਂ ਉਹ ਰਸਤੇ ‘ਚ ਰੋਪੜ ਸ਼ਹਿਰ ‘ਚ ਰੁੱਕੇ ਸਨ। ਰੋਪੜ ‘ਚ ਉਨ੍ਹਾਂ ਨੇ ਬ੍ਰੇਕ ਫਾਸਟ ਵੀ ਕੀਤਾ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਦੇਖੋ…..13 ਸਾਲਾਂ ਬਾਅਦ ਕੈਪਟਨ ਨੇ ਲਿਆ ਸੁੱਖ ਦਾ ਸਾਹ, ਦੇਖੋ ਕਿਵੇਂ ਹੋਇਆ ਬਚਾਅ

ਸਿਹਤ ਨੂੰ ਲੈ ਕੇ ਮਿਲੀ ਸਖਤ ਚੇਤਾਵਨੀ ਦੇ ਬਾਵਜੂਦ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ-ਘੱਟ ਇਕ ਮਹੀਨੇ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਖਬਰਾਂ ਦੀ ਮੰਨੀਏ ਤਾਂ ਉਹ ਆਪਣੀ ਅਪਕਮਿੰਗ ਫਿਲਮ ‘ਚੇਹਰੇ’ ਦੀ ਸ਼ੂਟਿੰਗ ਲਈ ਪੋਲੈਂਡ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਥੇ ਫਿਲਮ ਦੀ ਇਕ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ। ਕਈ ਮੈਡੀਕਲ ਚੇਤਾਵਨੀਆਂ ਦੇ ਬਾਵਜੂਦ ਬੱਚਨ ਸਾਹਿਬ ਐਕਸ਼ਨ ਸੀਨ ਕਰਨ ਜਾ ਰਹੇ ਹਨ।ਦਰਅਸਲ, ਉਨ੍ਹਾਂ ਨੇ ਇਸ ਲਈ ਕਮਿਟਮੈਂਟ ਕੀਤਾ ਸੀ। ਪੋਲੈਂਡ ਸ਼ੈਡਿਊਲ ਬਿੱਗ ਬੀ ਦੀ ਸਿਹਤ ਖਰਾਬ ਹੋਣ ਤੋਂ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਇਸ ਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਨ ਪ੍ਰੋਡਿਊਸਰ ਆਨੰਦ ਪੰਡਿਤ ਨੂੰ ਘਾਟਾ ਉਠਾਉਣਾ ਪਵੇ। ਇਹ ਸ਼ੈਡਿਊਲ ‘ਚੇਹਰੇ’ ਦੀ ਸ਼ੂਟਿੰਗ ਪੂਰੇ ਹੋਣ ਦਾ ਸੰਕੇਤ ਹੈ। ਇਸ ਤੋਂ ਬਾਅਦ ਬਿੱਗ ਬੀ ਡਾਕਟਰਾਂ ਦੇ ਸੁਝਾਅ ਦੇ ਤਹਿਤ ਕੰਮ ਤੋਂ ਬਰੇਕ ਲੈਣਗੇ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button