Breaking NewsD5 specialEntertainmentNewsPunjab

ਗੁਰਦਾਸ ਮਾਨ ਦੇ ਪੁੱਤਰ ਨੇ ਸਾਬਕਾ Miss India ਨਾਲ ਕਰਵਾਇਆ ਵਿਆਹ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਪੱਤਰ ਗੁਰਇੱਕ ਮਾਨ ਨੇ ਸਾਬਕਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝੇ। ਦੋਵਾਂ ਦੇ ਮਾਲ ਰੋਡ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ‘ਚ ਆਨੰਦ ਕਾਰਜ ਹੋਏ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੱਸ ਦਈਏ ਕਿ ਗੁਰਇੱਕ ਮਾਨ ਇੱਕ ਵੀਡੀਓ ਡਾਇਰੈਕਟਰ ਹਨ, ਜਦੋਂ ਕਿ ਸਿਮਰਨ ਕੌਰ ਮੁੰਡੀ ਮੁੰਬਈ ਵਿੱਚ ਮਾਡਲ ਹੈ।

ਕੈਪਟਨ ਨੇ ਥਾਪੜੀ STF ਦੀ ਪਿੱਠ, ਜਾਲ ‘ਚ ਫਸਣਗੇ ਨਸ਼ੇ ਦੇ ਵੱਡੇ ਮਗਰਮੱਛ, ਪੰਜਾਬ ਦੇ ਲੋਕਾਂ ਨੂੰ ਆਊਗਾ ਸੁੱਖ ਦਾ ਸਾਹ!

ਦੱਸਿਆ ਜਾ ਰਿਹਾ ਹੈ ਕਿ ਜਿਸ ਸੰਜੈ ਵਜੀਰਾਨੀ ਨੇ ‘ਦੀਪਵੀਰ’ ਦੇ ਵਿਆਹ ‘ਚ ਕੈਟਰਿੰਗ ਕੀਤੀ ਸੀ ਉਨ੍ਹਾਂ ਨੇ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ ‘ਚ ਖਾਣਾ ਬਣਾਇਆ। ਇੱਥੇ ਕਈ ਵਿਦੇਸ਼ੀ ਮਹਿਮਾਨ ਵੀ ਸਨ, ਜਿਨ੍ਹਾਂ ਦੇ ਲਈ ਅਲੱਗ ਅਲੱਗ ਪ੍ਰਕਾਰ ਦਾ ਖਾਣਾ ਤਿਆਰ ਕੀਤਾ ਗਿਆ ਸੀ। ਇਸ ਵਿਆਹ ‘ਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਨ ਮਹਿਤਾ ਅਤੇ ਐਮੀ ਵਿਰਕ ਸਮੇਤ 102 ਮਹਿਮਾਨ ਦੋ ਦਿਨਾਂ ਤੋਂ ਪਟਿਆਲਾ ਵਿੱਚ ਹਨ। ਬਾਲੀਵੁਡ ਕਲਾਕਾਰਾਂ ‘ਚੋਂ ਪਾਪ ਗਾਇਕ ਮੀਕਾ, ਬਾਦਸ਼ਾਹ, ਹਰਸ਼ਦੀਪ ਵਰਗੇ ਗਾਇਕ ਵੀ ਸ਼ਾਮਿਲ ਰਹੇ, ਇਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਵਿਆਹ ‘ਚ ਰੰਗ ਬੰਨਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button