ਅਮਰੀਕੀ ਨਾਗਰਿਕ ਸਮੇਤ 7 ਵਿਦੇਸ਼ੀਆਂ ਖਿਲਾਫ ਦੋਸ਼-ਪੱਤਰ ਦਾਇਰ

ਰਾਸ਼ਟਰੀ ਜਾਂਚ ਏਜੰਸੀ ਵਲੋਂ ਅਮਰੀਕੀ ਨਾਗਰਿਕ ਮੈਥਿਊ ਏਰੋਨ ਵੈਨ ਡਾਇਕ ਸਮੇਤ 7 ਵਿਦੇਸ਼ੀ ਨਾਗਰਿਕਾਂ ਖਿਲਾਫ ਦੋਸ਼-ਪੱਤਰ ਦਾਇਰ ਕੀਤਾ ਗਿਆ ਹੈ ।ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਤੇ ਭਾਰਤ ‘ਚ ਘੁਸਪੈਠ ਕਰਨ ਤੇ ਇੱਥੇ ਰਹਿਣ ਦੇ ਦੋਸ਼ ਹਨ । ਹਾਲਾਂਕਿ ਭਾਰਤ ‘ਚ ਨਸਲੀ ਹਥਿਆਰਬੰਦ ਸਮੂਹਾਂ ਨਾਲ ਕਥਿਤ ਸਬੰਧਾਂ ਵਾਲੇ ਅੱਤਵਾਦੀ ਵਾਜ਼ਿਸ਼ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਵੀ ਏਜੰਸੀ ਨੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਵਤੀਵਿਧੀਆਂ (ਰੋਕੂ) ਐਕਟ (ਯੂ. ਏ. ਪੀ. ਏ.) ਦੀਆਂ ਧਾਰਾਵਾਂ ਨਹੀਂ ਲਗਾਈਆਂ ਹਨ ।
ਐੱਨ. ਆਈ. ਏ. ਨੇ 13 ਮਾਰਚ ਨੂੰ ਡਾਇਕ ਅਤੇ 6 ਯੂਕੇਨੀ ਨਾਗਰਿਕਾਂ ਕਾਮਿੰਸਕੀ ਵਿਕਟਰ, ਹਰਬਾ ਪੇਟਰੋ, ਸਲੀਵਿਆਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਨਕਿਵ ਮਾਰੀਅਨ ਅਤੇ ਹੋਂਚਾਰੁਕ ਮਕਸਿਮ ਨੂੰ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ਨੇ ਕਥਿਤ ਤੌਰ ‘ਤੇ ਮਿਆਂਮਾਰ ਤੋਂ ਮਿਜ਼ੋਰਮ ਸਰਹੱਦ ਦੇ ਰਸਤੇ ਭਾਰਤ ‘ਚ ਘੁਸਪੈਠ ਕੀਤੀ ਸੀ । ਦੋਸ਼ ਹੈ ਕਿ ਇਹ ਸਮੂਹ ਭਾੜੇ ਦੇ ਲੜਾਕਿਆਂ ਵਜੋਂ ਕੰਮ ਕਰ ਰਿਹਾ ਸੀ ।
ਏਜੰਸੀ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀਆਂ ਤੋਂ ਇਕ ਵੱਡੀ ਅੱਤਵਾਦੀ ਸਾਜਿ਼ਸ਼ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ‘ਚ ਭਾਰਤ ਅਤੇ ਮਿਆਂਮਾਰ ‘ਚ ਨਸਲੀ ਹਥਿਆਰਬੰਦ ਸਮੂਹਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਡ੍ਰੋਨ ਦੀ ਸਿਖਲਾਈ ਦੇਣਾ ਸ਼ਾਮਲ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




