
ਅਮਰੀਕਾ ਦੀ ਇੱਕ ਅਦਾਲਤ ਨੇ ਅਡਾਣੀ ਸਮੂਹ ਦੇ ਚੇਅਰਮੈਨ ਗੌਤਮ ਅਡਾਣੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਣੀ ਖ਼ਿਲਾਫ਼ ਅਪਰਾਧਿਕ ਦੋਸ਼ ਸਥਾਈ ਤੌਰ ’ਤੇ ਖਾਰਜ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਨਾਲ ਜੁੜੀ ਅਪਰਾਧਿਕ ਕਾਰਵਾਈ ਵੀ ਖਤਮ ਹੋ ਗਈ ਹੈ। ਨਿਊਯਾਰਕ ਸਥਿਤ ਯੂਐਸ ਡਿਸਟ੍ਰਿਕਟ ਕੋਰਟ ਫਾਰ ਦ ਈਸਟਰਨ ਡਿਸਟ੍ਰਿਕਟ ਨੇ ਨਿਯਮ 48(ਏ) ਤਹਿਤ ਅਮਰੀਕੀ ਨਿਆਂ ਮੰਤਰਾਲੇ ਦੀ ਪਟੀਸ਼ਨ ਮਨਜ਼ੂਰ ਕਰ ਲਈ। ਇਸ ਵਿੱਚ ਗੌਤਮ ਅਡਾਣੀ, ਸਾਗਰ ਅਡਾਣੀ ਅਤੇ ਅਡਾਣੀ ਗ੍ਰੀਨ ਐਨਰਜੀ ਲਿਮਟਿਡ (ਏਜੀਈਐਲ) ਦੇ ਸਾਬਕਾ ਸੀਈਓ ਵਨੀਤ ਜੈਨ ਖ਼?ਲਾਫ਼ ਦਾਇਰ ਦੋਸ਼ਪੱਤਰ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ।ਜੱਜ ਨਿਕੋਲਸ ਗੈਰੋਫਿਸ ਨੇ ਮਾਮਲਾ ਵਾਪਸ ਲੈਣ ਦੇ ਸਰਕਾਰੀ ਵਕੀਲਾਂ ਦੇ ਫੈਸਲੇ ਬਾਰੇ ਵਾਧੂ ਸਪਸ਼ਟੀਕਰਨ ਮੰਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਿਆਂ ਮੰਤਰਾਲੇ ਦੀ ਪਟੀਸ਼ਨ ਮਨਜ਼ੂਰ ਕਰ ਲਈ। ਦੋਸ਼ ਸਥਾਈ ਤੌਰ ’ਤੇ ਖਾਰਜ ਹੋਣ ਦਾ ਮਤਲਬ ਹੈ ਕਿ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਅਤੇ ਇਹੀ ਦੋਸ਼ ਮੁੜ ਦਾਇਰ ਨਹੀਂ ਕੀਤੇ ਜਾ ਸਕਦੇ। ਹਾਲਾਂਕਿ, ਅਦਾਲਤ ਨੇ ਦੋਸ਼ਾਂ ਦੀ ਸੱਚਾਈ ਜਾਂ ਉਨ੍ਹਾਂ ਦੇ ਆਧਾਰ ’ਤੇ ਕੋਈ ਨਿਆਂਇਕ ਨਤੀਜਾ ਨਹੀਂ ਦਿੱਤਾ ਹੈ।ਇਹ ਮਾਮਲਾ ਨਵੰਬਰ 2024 ਵਿੱਚ ਸ਼ੁਰੂ ਹੋਇਆ ਸੀ। ਅਮਰੀਕੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਗੌਤਮ ਅਡਾਣੀ, ਸਾਗਰ ਅਡਾਣੀ, ਵਨੀਤ ਜੈਨ ਅਤੇ ਹੋਰ ਲੋਕ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੀਬ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਅਡਾਣੀ ਸਮੂਹ ਨੇ ਇਨ੍ਹਾਂ ਅਪਰਾਧਿਕ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਸੀ। ਸਮੂਹ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਸੀ ਕਿ ਉਸ ਨੇ ਸਾਰੇ ਲਾਗੂ ਕਾਨੂੰਨਾਂ ਅਤੇ ਨਿਯਮਕ ਲੋੜਾਂ ਦੀ ਪਾਲਣਾ ਕੀਤੀ ਹੈ।ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਲਾਇਆ ਨਿਸ਼ਾਨਾਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕੀ ਅਦਾਲਤ ਵੱਲੋਂ ਉਦਯੋਗਪਤੀ ਗੌਤਮ ਅਡਾਣੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਣੀ ਖ਼ਿਲਾਫ਼ ਪ੍ਰਤੀਭੂਤੀ ਧੋਖਾਧੜੀ ਨਾਲ ਜੁੜਿਆ ਅਪਰਾਧਿਕ ਮਾਮਲਾ ਸਥਾਈ ਤੌਰ ’ਤੇ ਖਾਰਜ ਕੀਤੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਇਸ ਮਾਮਲੇ ਵਿੱਚ ਜਿੰਨਾ ਦਿਖਾਈ ਦੇ ਰਿਹਾ ਹੈ, ਗੱਲ ਉਸ ਤੋਂ ਕਿਤੇ ਵੱਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਹਿੱਤ ਵੇਚਣ ਲਈ ਮਜਬੂਰ ਕੀਤਾ ਗਿਆ ਹੈ ਅਤੇ ਇਸ ਦੀ ਭਾਰੀ ਕੀਮਤ ਦੇਸ਼ ਨੂੰ ਚੁਕਾਉਣੀ ਪੈ ਰਹੀ ਹੈ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




