ਅਮਰੀਕਾ ਵਿੱਚ F-35B ਫਾਈਟਰ ਜੈਟ ਕਰੈਸ਼
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਡਿਏਗੋ ਵਿੱਚ ਅਮਰੀਕੀ F-35B ਫਾਈਟਰ ਜੈਟ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸਾ ਸ਼ੁੱਕਰਵਾਰ ਸਵੇਰੇ ਮੀਰਾਮਾਰ ਏਅਰ ਬੇਸ ਨੇੜੇ ਵਾਪਰਿਆ। ਇਹ ਫਾਈਟਰ ਜੈਟ ਅਮਰੀਕੀ ਮਰੀਨ ਕੋਰ ਦਾ ਸੀ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਅਮਰੀਕੀ ਮਰੀਨ ਕੋਰ ਦੇ ਅਨੁਸਾਰ, ਪਾਇਲਟ ਨੇ ਸਮੇਂ ਸਿਰ ਆਪਣੇ ਆਪ ਨੂੰ ਇਜੈਕਟ ਕਰਕੇ ਆਪਣੀ ਜਾਨ ਬਚਾ ਲਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਫੌਜ ਨੇ ਇਸ ਘਟਨਾ ਨੂੰ “ਕਲਾਸ A ਦੁਰਘਟਨਾ” ਕਰਾਰ ਦਿੱਤਾ ਹੈ, ਜੋ ਫੌਜੀ ਹਵਾਈ ਹਾਦਸਿਆਂ ਦੀ ਸਭ ਤੋਂ ਗੰਭੀਰ ਸ਼੍ਰੇਣੀ ਮੰਨੀ ਜਾਂਦੀ ਹੈ। ਜਾਣਕਾਰੀ ਮੁਤਾਬਕ, ਇੱਕ F-35B ਲੜਾਕੂ ਜਹਾਜ਼ ਦੀ ਕੀਮਤ ਲਗਭਗ 109 ਮਿਲੀਅਨ ਡਾਲਰ (ਕਰੀਬ 950 ਕਰੋੜ ਰੁਪਏ) ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




