Breaking NewsD5 specialIndiaInternationalNewsPolitics

ਅਮਰੀਕਾ ਨੇ ਭਾਰਤ ਨੂੰ ਪਾਕਿ-ਈਰਾਨ ਦੀ ਸ਼੍ਰੇਣੀ ‘ਚ ਕੀਤਾ ਸ਼ਾਮਿਲ,ਆਪਣੇ ਨਾਗਰਿਕਾਂ ਨੂੰ INDIA ਨਾ ਜਾਣ ਦੀ ਦਿੱਤੀ ਸਲਾਹ

ਨਿਊਯਾਰਕ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ‘ਚ ਅਮਰੀਕਾ – ਭਾਰਤ ਦੀ ਦੋਸਤੀ ਭਲੇ ਹੀ ਨਵੇਂ ਨਿਯਮ ਕਾਇਮ ਕਰ ਰਹੀ ਹੈ ਪਰ ਟਰੰਪ ਨੇ ਇੱਕ ਸਖਤ ਕਦਮ ਚੁੱਕਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਭਾਰਤ ਦੀ ਯਾਤਰਾ ਲਈ ਰੇਟਿੰਗ 4 ਨਿਰਧਾਰਿਤ ਕੀਤੀ ਹੈ, ਜਿਸਨੂੰ ਸਭ ਤੋਂ ਖ਼ਰਾਬ ਮੰਨਿਆ ਜਾਂਦਾ ਹੈ। ਇਸ ਸ਼੍ਰੇਣੀ ਵਿਚ ਭਾਰਤ ਦੇ ਇਲਾਵਾ ਯੁੱਧਗ੍ਰਸਤ ਸੀਰੀਆ, ਅੱਤਵਾਦ ਦਾ ਕੇਂਦਰ ਪਾਕਿਸਤਾਨ, ਈਰਾਨ, ਇਰਾਕ ਤੇ ਯਮਨ ਸ਼ਾਮਲ ਹਨ।

ਆਹ ਵੱਡੇ ਲੀਡਰ ਨੇ ਜਥੇਦਾਰ ਨੂੰ ਕਰਤਾ ਮਜ਼ਬੂਰ, ਹੁਣ ਚੁੱਕਣਾ ਪਊਗਾ ਵੱਡਾ ਕਦਮ, ਬਾਦਲ ਜਾਣਗੇ ਪੰਥ ‘ਚੋਂ ਛੇਕੇ ?

ਅਮਰੀਕਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਸੰਕਟ ਹੈ। ਇਸ ਦੇ ਇਲਾਵਾ ਦੇਸ਼ ਵਿਚ ਅਪਰਾਧ ਅਤੇ ਅੱਤਵਾਦ ਵਿਚ ਤੇਜ਼ੀ ਆਈ ਹੈ। ਇਸ ਲਈ ਅਮਰੀਕੀ ਨਾਗਰਿਕ ਭਾਰਤ ਦੀ ਯਾਤਰਾ ਨਾ ਕਰਨ। ਅਮਰੀਕਾ ਨੇ ਆਪਣੀ ਐਡਵਾਇਜ਼ਰੀ ਦਾ ਕਾਰਨ ਕੁਝ ਹੋਰ ਕਾਰਨਾਂ ਵਿਚ ਜਨਾਨੀਆਂ ਖਿਲਾਫ ਅਪਰਾਧ ਅਤੇ ਅੱਤਵਾਦ ਨੂੰ ਵੀ ਦੱਸਿਆ ਹੈ। ਓਧਰ ਇੰਡੀਅਨ ਟੂਰੀਜ਼ਮ ਐਂਡ ਹਾਸਪਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਟਰੈਵਲ ਐਡਵਾਇਜ਼ਰੀ ਨੂੰ ਬਦਲਣ ਲਈ ਦਬਾਅ ਪਾਵੇ।

ਕਿਤੇ ਤਾਂ ਅਫਸਰ ਸੜਕਾਂ ‘ਤੇ ਰੋਲ ਰਹੇ ਨੇ ਆਪਣੀ ਮਾਂ ਨੂੰ,ਹੁਣ ਆਹ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ

ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਪਹਿਲ ਦੇ ਆਧਾਰ ‘ਤੇ ਚੁੱਕੇ ਤਾਂ ਕਿ ਦੇਸ਼ ਬਾਰੇ ਬਣ ਰਹੀ ਨਾਕਾਰਾਤਮਕ ਤਸਵੀਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਜੇ ਸੈਲਾਨੀ ਉਦਯੋਗ ਸੰਕਟ ਵਿਚੋਂ ਲੰਘ ਰਿਹਾ ਹੈ। 23 ਅਗਸਤ ਨੂੰ ਜਾਰੀ ਇਸ ਟਰੈਵਲ ਐਡਵਾਇਜ਼ਰੀ ਵਿਚ ਭਾਰਤ ਦੇ ਇਲ਼ਾਵਾ ਪਾਕਿਸਤਾਨ, ਸੀਰੀਆ, ਯਮਨ. ਈਰਾਨ ਅਤੇ ਇਰਾਕ ਵਰਗੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button