Breaking NewsD5 specialInternationalNewsPunjabTop News

ਅਮਰੀਕਾ ਦੇ ਸਟੋਰ ‘ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਕਤਲ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਖੰਨਾ : ਮਾਲੇਰਕੋਟਲਾ ਰੋਡ ‘ਤੇ ਸਥਿਤ ਖੰਨਾ ਦੇ ਨਿਕਟਵਰਤੀ ਪਿੰਡ ਚਕੋਹੀ ਦੇ ਇੱਕ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੀ ਸੂਚਨਾ ਉਸ ਦੇ ਕਰੀਬੀ ਰਿਸ਼ਤੇਦਾਰਾਂ ਨੇ ਉਸ ਦੇ ਜੱਦੀ ਪਿੰਡ ਵਿੱਚ ਦਿੱਤੀ, ਜਿਸ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੋੜ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ (31) ਪੁੱਤ ਕਾਕਾ ਨਿਵਾਸੀ ਪਿੰਡ ਚਕੋਹੀ ਦੇ ਰੂਪ ਵਿੱਚ ਹੋਈ ਹੈ।

ਪੰਜਾਬ ਦੀ ਵੱਡਾ ਸਿਆਸੀ ਧਮਾਕਾ!ਟੁੱਟੀ ਬੀਜੇਪੀ?ਕਿਸਾਨ ਬਣਾਉਣਗੇ ਪਾਰਟੀ!ਲੀਡਰਾਂ ਦੀ ਛੁੱਟੀ!

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਰੀਬ ਪੌਣੇ ਦੋ ਸਾਲ ਪਹਿਲਾਂ ਕੰਮ ਦੀ ਤਲਾਸ਼ ‘ਚ ਅਮਰੀਕਾ ਗਿਆ ਸੀ ਅਤੇ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ‘ਚ ਉਹ ਇੱਕ ਸਟੋਰ ‘ਤੇ ਕੰਮ ਕਰ ਰਿਹਾ ਸੀ। ਪਿਛਲੇ ਰਾਤ ਸਟੋਰ ਲੁੱਟਣ ਦੀ ਨੀਇਤ ਨਾਲ ਆਏ ਕੁੱਝ ਲੁਟੇਰਿਆਂ ਨੇ ਉੱਥੇ ‘ਤੇ ਕੰਮ ਕਰ ਰਹੇ ਗੁਰਪ੍ਰੀਤ ਸਿੰਘ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਜਿਸ ਦਿਨ ਗੁਰਪ੍ਰੀਤ ਦੀ ਹੱਤਿਆ ਹੋਈ ਉਸ ਦਿਨ ਸ਼ਾਮ ਨੂੰ ਉਸ ਦੀ ਆਪਣੀ ਪਤਨੀ ਨਾਲ ਗੱਲ ਵੀ ਹੋਈ ਸੀ, ਉਸ ਤੋਂ ਬਾਅਦ ਤੋਂ ਹੀ ਉਸਦਾ ਫੋਨ ਬੰਦ ਆ ਰਿਹਾ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਕਰੀਬੀ ਰਿਸ਼ਤੇਦਾਰਾਂ ਤੋਂ ਗੁਰਪ੍ਰੀਤ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਚੱਲਿਆ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਬੇਟੇ ਦੇ ਅਰਥੀ ਨੂੰ ਭਾਰਤ ਲਿਆਉਣ ਅਤੇ ਉਸ ਦੇ ਕਾਤਲਾਂ ‘ਤੇ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button