InternationalTop News

ਅਮਰੀਕਾ ਦੇ ਨਵੇਂ ਐੱਫ-1 ਨਿਯਮ ਨਾਲ ਡੇਅ ਵਨ ਸੀ.ਪੀ.ਟੀ. ਰਹੇਗਾ ਜਾਰੀ

ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐੱਚ.ਐੱਸ) ਵੱਲੋਂ 15 ਸਤੰਬਰ 2026 ਤੋਂ ਐੱਫ-1 ਵਿਦਿਆਰਥੀ ਵੀਜ਼ਾ ਲਈ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਯਮ ਅਧੀਨ ”ਡੂਰੇਸ਼ਨ ਆਫ ਸਟੇਟ (ਡੀ/ਐੱਸ)” ਪ੍ਰਣਾਲੀ ਖਤਮ ਕਰਕੇ ਨਿਰਧਾਰਤ ਸਮੇਂ ਵਾਲੀ ਦਾਖਲਾ ਮਿਆਦ ਲਾਗੂ ਕੀਤੀ ਜਾਵੇਗੀ।
ਇਸ ਬਦਲਾਅ ਦੇ ਬਾਵਜੂਦ ਡੇਅ ਵਨ ਸੀ.ਪੀ.ਟੀ. ਨੂੰ ਖਤਮ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਦੀ ਯੋਗਤਾ ਦੇ ਨਿਯਮਾਂ ਵਿਚ ਕੋਈ ਵੱਡਾ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਹੁਣ ਵਿਦਿਆਰਥੀਆਂ ਅਤੇ ਨਿਯੋਗਤਾਵਾਂ ਨੂੰ ਆਈ-94 ਦੀ ਮਿਆਦ, ਫਾਰਮ ਆਈ-20, ਸੀ.ਪੀ.ਟੀ. ਦੀਆਂ ਤਰੀਖਾਂ ਅਤੇ ਲੋੜ ਪੈਣ ‘ਤੇ ਫਾਰਮ ਆਈ-539 (ਐਕਸਟੈਂਸ਼ਨ ਆਫ ਸਟੇਅ) ਦਾ ਵਧੇਰੇ ਧਿਆਨ ਰੱਖਣਾ ਪਵੇਗਾ।
ਜੇ ਕਿਸੇ ਵਿਦਿਆਰਥੀ ਨੂੰ ਆਪਣੇ ਕੋਰਸ ਜਾਂ ਸੀ.ਪੀ.ਟੀ. ਲਈ ਆਈ-94 ਦੀ ਮਿਆਦ ਤੋਂ ਵੱਧ ਸਮਾਂ ਚਾਹੀਦਾ ਹੈ, ਤਾਂ ਉਸ ਨੂੰ ਯੂ.ਐੱਸ.ਸੀ.ਆਈ.ਐੱਸ. ਕੋਲ ਫਾਰਮ ਆਈ-539 ਰਾਹੀਂ ਰਹਿਣ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਣੀ ਪੈ ਸਕਦੀ ਹੈ। ਜੇ ਇਹ ਅਰਜ਼ੀ ਸਮੇਂ ਸਿਰ ਨਾ ਦਿੱਤੀ ਗਈ, ਤਾਂ ਨੌਕਰੀ ਵਿਚ ਰੁਕਾਵਟ ਆ ਸਕਦੀ ਹੈ।
ਨਵੇਂ ਨਿਯਮ ਅਧੀਨ ਕੁਝ ਉਹ ਤਰੀਕੇ ਵੀ ਸੀਮਿਤ ਕਰ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀ ਪਹਿਲਾਂ ਦੂਜੇ ਮਾਸਟਰਜ਼ ਪ੍ਰੋਗਰਾਮ ਵਿਚ ਦਾਖਲਾ ਲੈ ਕੇ ਡੇਅ ਵਨ ਸੀ.ਪੀ.ਟੀ. ਦੀ ਵਰਤੋਂ ਕਰਦੇ ਸਨ, ਖ਼ਾਸ ਕਰਕੇ ਐੱਚ-1ਬੀ ਲਾਟਰੀ ਨਾ ਲੱਗਣ ਦੀ ਸਥਿਤੀ ਵਿਚ।
ਹਾਲਾਂਕਿ ਜਿਹੜੇ ਐੱਫ-1 ਵਿਦਿਆਰਥੀ 15 ਸਤੰਬਰ 2026 ਤੋਂ ਪਹਿਲਾਂ ਹੀ ਡੀ/ਐੱਸ ਅਧੀਨ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਹਨ, ਉਨ੍ਹਾਂ ਲਈ ਕੁਝ ਟ੍ਰਾਂਜ਼ਿਸ਼ਨ ਰਾਹਤ ਵੀ ਦਿੱਤੀ ਗਈ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਐਕਸਟੈਂਸ਼ਨ ਆਫ ਸਟੇਅ ਫਾਈਲ ਕਰਨ ਦੀ ਲੋੜ ਨਹੀਂ ਪਵੇਗੀ।
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਡੇਅ ਵਨ ਸੀ.ਪੀ.ਟੀ. ਅਜੇ ਵੀ ਕਾਨੂੰਨੀ ਵਿਕਲਪ ਹੈ, ਪਰ ਹੁਣ ਇਹ ਪਹਿਲਾਂ ਵਾਂਗ ਸੌਖਾ ”ਬ੍ਰਿਜ” ਨਹੀਂ ਰਹੇਗਾ। ਕੰਪਨੀਆਂ ਅਤੇ ਵਿਦਿਆਰਥੀਆਂ ਨੂੰ ਆਪਣੀ ਇਮੀਗ੍ਰੇਸ਼ਨ ਯੋਜਨਾ ਕਾਫ਼ੀ ਪਹਿਲਾਂ ਤੋਂ ਬਣਾਉਣੀ ਪਵੇਗੀ, ਤਾਂ ਜੋ ਵਰਕ ਔਥਰਾਈਜ਼ੇਸ਼ਨ ਵਿਚ ਕੋਈ ਰੁਕਾਵਟ ਨਾ ਆਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button