Breaking NewsD5 specialInternationalNewsTop News

Iran ਦੇ ਇਨਕਾਰ ਦੇ ਬਾਵਜੂਦ ਵੀ ਗੱਲਬਾਤ ਲਈ ਤਿਆਰ ਹੈ America

ਵਾਸ਼ਿੰਗਟਨ : ਬਾਇਡਨ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਉਹ ਈਰਾਨ ਦੇ ਨਾਲ 2015 ਦੇ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਕਰਨ ਲਈ ਤਿਆਰ ਹੈ, ਜਦੋਂ ਕਿ ਈਰਾਨ ਨੇ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਹੋਰ ਭਾਗੀਦਾਰਾਂ ਦੇ ਨਾਲ ਬੈਠਕ ਵਿੱਚ ਸ਼ਾਮਿਲ ਹੋਣ ਦੇ ਯੂਰਪੀ ਸੰਘ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੱਲ ਬਾਤ ‘ਚ ਸ਼ਾਮਿਲ ਨਾ ਹੋਣ ਦੇ ਫੈਸਲੇ  ਤੋਂ ਅਮਰੀਕਾ ਨਿਰਾਸ਼ ਹੈ ਪਰ ਉਹ ਗੱਲਬਾਤ ਦੇ ਢਾਂਚੇ ਨੂੰ ਲੈ ਕੇ ਲਚਕੀਲਾ ਰੁੱਖ ਆਪਣਾ ਰਿਹਾ ਹੈ ਅਤੇ ਸਫ਼ਾਰਤੀ ਪ੍ਰਕਿਰਿਆ ਦੇ ਤਹਿਤ ਯੂਰਪੀ ਸੰਘ ਦੇ ਸੱਦੇ ਨੂੰ ਠੁਕਰਾਉਣ ਦੇ ਈਰਾਨ ਦੇ ਫੈਸਲੇ ‘ਤੇ ਵੀ ਗੌਰ ਕਰ ਰਿਹਾ ਹੈ।

ਨੌਦੀਪ ਕੌਰ ਨੇ ਕੀਤੇ ਹੋਰ ਵੱਡੇ ਖੁਲਾਸੇ! ਰੂਹ ਕੰਬਾ ਦੇਣਗੀਆਂ ਬਹਾਦਰ ਕੁੜੀ ਦੀਆਂ ਗੱਲਾਂ!

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਦਿਸ਼ਾ ‘ਚ ਅੱਗੇ  ਦੇ ਕਦਮ  ਨੂੰ ਲੈ ਕੇ ਹੋਰ ਸਾਥੀ ਦੇਸ਼ਾਂ ਬ੍ਰਿਟੇਨ, ਚੀਨ, ਫ਼ਰਾਂਸ, ਜਰਮਨੀ, ਰੂਸ ਅਤੇ ਯੂਰਪੀ ਸੰਘ ਦੇ ਨਾਲ ਸਲਾਹ ਮਸ਼ਵਰਾ ਕਰੇਗਾ। ਇਸਤੋਂ ਪਹਿਲਾਂ ਐਤਵਾਰ ਨੂੰ ਈਰਾਨ ਨੇ ਗੱਲਬਾਤ  ਦੇ ਪ੍ਰਸਤਾਵ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਬੈਠਕ ਲਈ ਇਹ ਠੀਕ ਸਮਾਂ ਨਹੀਂ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਈਰਾਨ  ਦੇ ਨਾਲ ਹੋਏ ਸਮੱਝੌਤੇ ‘ਚ ਫਿਰ ਤੋਂ ਸ਼ਾਮਿਲ ਹੋਵੇਗਾ। ਡੋਨਾਲਡ ਟਰੰਪ ਨੇ 2018 ‘ਚ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਹੋਣ ਦੀ ਘੋਸ਼ਣਾ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button