InternationalTop News

ਅਮਰੀਕਾ ‘ਚ ਪੰਜਾਬੀ ਡਰਾਈਵਰ ‘ਤੇ ਨਸਲੀ ਟਿੱਪਣੀ ਤੋਂ ਬਾਅਦ ਚਾਕੂ ਨਾਲ ਜਾਨਲੇਵਾ ਹਮਲਾ, ਹਾਲਤ ਨਾਜ਼ੁਕ

ਅਮਰੀਕਾ ਵਿੱਚ ਪੰਜਾਬ ਦੇ ਇੱਕ ਡਰਾਈਵਰ ‘ਤੇ ਨਸਲੀ ਹਮਲਾ ਹੋਇਆ ਹੈ। ਸੋਮਵਾਰ ਸਵੇਰੇ, ਹਮਲਾਵਰ ਨੇ ਪਹਿਲਾਂ ਆਰਾਮ ਕਰ ਰਹੇ ਡਰਾਈਵਰ ‘ਤੇ ਨਸਲੀ ਟਿੱਪਣੀ ਕੀਤੀ ਅਤੇ ਫਿਰ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਪੰਜਾਬੀ ਭਾਈਚਾਰੇ ਦੇ ਮੈਂਬਰ ਪਵਿੱਤਰ ਸਿੰਘ ਨੇ ਪੀੜਤ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਕੀਤੀ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।ਪਵਿੱਤਰ ਸਿੰਘ ਨੇ ਦੱਸਿਆ ਕਿ ਡਰਾਈਵਰ ਦੇ ਪੰਜਾਬ ਵਿੱਚ ਖਾਸ ਜੱਦੀ ਪਿੰਡ-ਸ਼ਹਿਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਫਿਲਹਾਲ ਬੋਲਣ ਤੋਂ ਅਸਮਰੱਥ ਹੈ। ਉਹ ‘ਡਬਲਯੂ.ਜੇ. ਟਰਾਂਸਪੋਰਟ’  ਵਿੱਚ ਕੰਮ ਕਰਦਾ ਸੀ। ਉਹ ਇੱਕ ‘ਰੈਸਟ ਏਰੀਆ’ (ਆਰਾਮ ਕਰਨ ਵਾਲੀ ਥਾਂ) ਵਿੱਚ ਖੜ੍ਹੇ ਆਪਣੇ ਟਰੱਕ ਤੋਂ ਲਗਭਗ 100 ਮੀਟਰ ਦੂਰ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਪਿਆ ਮਿਲਿਆ। ਬਾਅਦ ਵਿੱਚ ਹਾਈਵੇਅ ਪੈਟਰੋਲ ਅਧਿਕਾਰੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button