ਅਮਰੀਕਾ ’ਚ ਚੋਣਾਂ ਮੌਕੇ ਧੋਖਾਧੜੀ ਰੋਕਣ ਲਈ ਕਾਨੂੰਨ ਬਣਾਉਣਗੇ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਧੋਖਾਧੜੀ ਹੋਈ ਸੀ। ਉਨ੍ਹਾਂ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਵੋਟਰ ਅਤੇ ਨਾਗਰਿਕਤਾ ਰਿਕਾਰਡ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 24 ਹਜ਼ਾਰ ਤੋਂ ਜ਼ਿਆਦਾ ਗੈਰ-ਅਮਰੀਕੀ ਨਾਗਰਿਕਾਂ ਵਲੋਂ ਵੋਟ ਪਾਈ ਗਈ ਹੈ। ਟਰੰਪ ਨੇ ਅੱਗੇ ਕਿਹਾ ਕਿ ਅਮਰੀਕੀ ਜਨਗਣਨਾ ਬਿਊਰੋ, ਵੋਟਰਾਂ ਦੇ ਰਿਕਾਰਡ ਦਾ ਨਾਗਰਿਕਤਾ ਸਬੰਧੀ ਰਿਕਾਰਡ ਨਾਲ ਮਿਲਾਣ ਕਰ ਰਿਹਾ ਹੈ। ਹੁਣ ਤੱਕ 12 ਕਰੋੜ 80 ਲੱਖ ਵੋਟਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਦੋਂ ਕਿ ਹੋਰ 3 ਕਰੋੜ 20 ਲੱਖ ਵੋਟਰਾਂ ਦੇ ਰਿਕਾਰਡ ਦੀ ਤਸਦੀਕ ਹੋਣੀ ਅਜੇ ਬਾਕੀ ਹੈ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਗੈਰਕਾਨੂੰਨੀ ਵੋਟਿੰਗ ਦੇ ਮਾਮਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਉਹ 2020 ਦੀਆਂ ਚੋਣਾਂ ਦੇ ਅਸਲ ਜੇਤੂ ਸਨ। ਟਰੰਪ ਨੇ ਕਿਹਾ ਕਿ ਉਹ ਚੋਣ ਧੋਖਾਧੜੀ ਨੂੰ ਰੋਕਣ ਲਈ ‘ਸੇਵ ਅਮਰੀਕਾ ਐਕਟ’ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




