
ਬੈਲਫਾਸਟ ਵਿੱਚ ਖੇਡੇ ਗਏ ਤੀਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ ਆਇਰਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜਾ ਅਤੇ ਤੀਜਾ ਮੈਚ ਜਿੱਤ ਕੇ ਅਫਗਾਨਿਸਤਾਨ ਨੇ ਇਹ ਯਕੀਨੀ ਕਰ ਲਿਆ ਹੈ ਕਿ ਉਹ ਹੁਣ ਇਹ ਸੀਰੀਜ਼ ਨਹੀਂ ਹਾਰੇਗਾ।ਮੈਚ ਵਿੱਚ ਅਫਗਾਨਿਸਤਾਨ ਦੇ ਕਪਤਾਨ ਰਹਿਮਤ ਸ਼ਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਦੀ ਟੀਮ 46.3 ਓਵਰਾਂ ਵਿੱਚ 206 ਦੌੜਾਂ ‘ਤੇ ਸਿਮਟ ਗਈ। ਆਇਰਲੈਂਡ ਵੱਲੋਂ ਗੇਵਿਨ ਹੋ ਨੇ 36, ਜੈ ਮੁੰਦਰਾ ਨੇ 31, ਕੈਡ ਕਾਰਮਾਈਕਲ ਨੇ 32 ਅਤੇ ਕਪਤਾਨ ਪਾਲ ਸਟਰਲਿੰਗ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਅਫਗਾਨਿਸਤਾਨ ਵੱਲੋਂ ਗੇਂਦਬਾਜ਼ੀ ਵਿੱਚ ਰਾਸ਼ਿਦ ਖਾਨ ਅਤੇ ਅੱਲ੍ਹਾ ਗਜ਼ਨਫਰ ਨੇ 3-3 ਵਿਕਟਾਂ ਝਟਕਾਈਆਂ, ਜਦਕਿ ਯਾਮੀਨ ਅਹਿਮਦਜ਼ਈ ਨੇ 2 ਅਤੇ ਅਜ਼ਮਤੁੱਲਾ ਉਮਰਜ਼ਈ ਤੇ ਫਜ਼ਲਹਕ ਫਾਰੂਕੀ ਨੇ 1-1 ਵਿਕਟ ਹਾਸਲ ਕੀਤੀ।207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੂੰ ਰਹਿਮਾਨਉੱਲਾ ਗੁਰਬਾਜ਼ ਨੇ 71 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮਜ਼ਬੂਤ ਸ਼ੁਰੂਆਤ ਦਵਾਈ। ਇਸ ਤੋਂ ਇਲਾਵਾ ਸਦੀਕਉੱਲਾ ਅਟਲ ਨੇ 27 ਅਤੇ ਹਸ਼ਮਤਉੱਲਾ ਸ਼ਹੀਦੀ ਨੇ 22 ਦੌੜਾਂ ਬਣਾਈਆਂ। ਅੰਤ ਵਿੱਚ 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਾਸ਼ਿਦ ਖਾਨ ਨੇ 43 ਗੇਂਦਾਂ ਵਿੱਚ ਅਜੇਤੂ 37 ਦੌੜਾਂ ਬਣਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਗੇਂਦ ਅਤੇ ਬੱਲੇ ਦੋਵਾਂ ਨਾਲ ਬਹਿਤਰੀਨ ਪ੍ਰਦਰਸ਼ਨ ਕਰਨ ਲਈ ਰਾਸ਼ਿਦ ਖਾਨ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




