Breaking NewsD5 specialEntertainmentNewsSports

ਅਨੁਸ਼ਕਾ ਨੇ ਵਿਰਾਟ ਕੋਹਲੀ ਦੇ ਨਾਲ ਸ਼ੇਅਰ ਦੀ ਧੀ ਦੀ ਪਹਿਲੀ ਤਸਵੀਰ, ਨਾਮ ਦਾ ਵੀ ਕੀਤਾ ਖੁਲਾਸਾ

ਮੁੰਬਈ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਪਿਛਲੇ ਮਹੀਨੇ ਪਿਤਾ ਬਣੇ ਸਨ ਅਤੇ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਸੀ । ਹਾਲਾਂਕਿ ਅਜੇ ਤੱਕ ਕੋਹਲੀ ਜਾਂ ਉਨ੍ਹਾਂ ਦੀ ਪਤਨੀ ਨੇ ਧੀ ਦਾ ਨਾਮ ਅਤੇ ਉਸ ਦੀ ਤਸਵੀਰ ਲੋਕਾਂ ਦੇ ਨਾਲ ਸਾਂਝਾ ਨਹੀਂ ਕੀਤੀ ਸੀ। ਹਾਲ ਹੀ ‘ਚ ਅਨੁਸ਼ਕਾ ਨੇ ਕੋਹਲੀ ਦੇ ਨਾਲ ਆਪਣੀ ਧੀ ਦੀ ਪਹਿਲੀ ਫੋਟੋ ਸ਼ੇਅਰ ਕਰਦੇ ਹੋਏ ਉਸ ਦਾ ਨਾਮ ਦੱਸਿਆ ਹੈ। ਇਸ ਤਸਵੀਰ ‘ਚ ਕੋਹਲੀ ਦੇ ਚਿਹਰੇ ‘ਤੇ ਮੁਸਕਰਾਹਟ ਲਈ ਹੋਏ ਧੀ ਨੂੰ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ।

ਦੇਖੋ ! ਆਹ ਹਾਲ ਹੋ ਗਿਆ ਦੀਪ ਸਿੱਧੂ ਦਾ! ਫੁੱਟ-ਫੁੱਟ ਕੇ ਰੋਇਆ ਦੀਪ ਸਿੱਧੂ!ਕੀਤੀ ਭਾਵੁਕ ਅਪੀਲ!

ਅਨੁਸ਼ਕਾ ਨੇ ਕੋਹਲੀ ਅਤੇ ਧੀ ਦੀ ਤਸਵੀਰ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, ਅਸੀਂ ਪਿਆਰ, ਹਾਜ਼ਰੀ ਅਤੇ ਸ਼ੁਕਰਗੁਜ਼ਾਰਤਾ ਦੇ ਨਾਲ ਇਕੱਠੇ ਰਹਿ ਰਹੇ ਹਾਂ, ਪਰ ਇਸ ਛੋਟੀ ਸੀ ਵਾਮਿਕਾ ਨੇ ਨਵੇਂ ਪੱਧਰ ‘ਤੇ ਲੈ ਆਇਆ ਹੈ। ਅੱਥਰੂ, ਹਾਸੀ , ਚਿੰਤਾ, ਆਨੰਦ ਵਰਗੀ ਭਾਵਨਾਵਾਂ ਜੋ ਕਦੇ – ਕਦੇ ਕੁੱਝ ਮਿੰਟਾਂ ‘ਚ ਅਨੁਭਵ ਹੁੰਦੀਆਂ ਹਨ! ਨੀਂਦ ਗੁੰਝਲਦਾਰ ਹੈ 😛 ਪਰ ਸਾਡੇ ਦਿਲ ਭਰੇ ਹੋਏ ਹਨ। ਤੁਹਾਡੀਆਂ ਸਾਰੀਆਂ ਇੱਛਾਵਾਂ, ਪ੍ਰਾਰਥਨਾਵਾਂ ਅਤੇ ਚੰਗੀ ਊਰਜਾ ਲਈ ਧੰਨਵਾਦ।

🔴LIVE|ਪ੍ਰਧਾਨ ਮੰਤਰੀ ਦਾ ਬਿਆਨ,ਕਿਸਾਨਾਂ ਦੇ ਹੱਕ ‘ਚ ਫੈਸਲਾ!ਜਥੇਬੰਦੀਆਂ ਹੈਰਾਨ,ਮੁੱਖ ਮੰਤਰੀ ਨੇ ਚੁੱਕਿਆ ਵੱਡਾ ਕਦਮ!

ਇਸ ਫੋਟੋ ਨੂੰ 2.66 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕਾਂ ਨੇ ਇਸ ‘ਤੇ ਟਿਪਣੀਆਂ ਵੀ ਕੀਤੀਆਂ ਹਨ। ਭਾਰਤੀ ਆਲਰਾਉਂਡਰ ਹਾਰਦਿਕ ਪਾਂਡਯਾ ਨੇ ਵੀ ਇਸ ਫੋਟੋ ‘ਤੇ ਟਿਪਣੀ ਕਰਦੇ ਹੋਏ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ ਹੈ। ਫਿਲਹਾਲ ਕੋਹਲੀ ਇੰਗਲੈਂਡ ਦੇ ਨਾਲ ਅਗਲੀ ਟੈਸਟ ਸੀਰੀਜ਼ ਲਈ ਟੀਮ ਦੇ ਨਾਲ ਚੇਂਨਈ ‘ਚ ਹਨ ਅਤੇ ਮੈਚ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।

 

View this post on Instagram

 

A post shared by AnushkaSharma1588 (@anushkasharma)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button