Breaking NewsD5 specialNewsSportsTop News

ਸੰਨਿਆਸ ਦੀ ਘੋਸ਼ਣਾ ਤੋਂ ਬਾਅਦ ਬੋਲੇ ਕ੍ਰਿਕੇਟਰ Harbhajan Singh – ਜ਼ਲਦ ਕਰ ਸਕਦਾ ਹਾਂ ਰਾਜਨੀਤੀ ‘ਚ ਪਰਵੇਸ਼

ਜਲੰਧਰ : ਬੀਤੇ ਦਿਨ ਹਰਭਜਨ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲਿਆ ਹੈ, ਜਿਸਤੋਂ ਬਾਅਦ ਉਨ੍ਹਾਂ ਨੇ ਅੱਜ ਜਲੰਧਰ ਦੇ ਬਰਲਟਨ ਪਾਰਕ ‘ਚ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੀ ਦੂਜੀ ਪਾਰੀ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਜ਼ਲਦ ਹੀ ਉਹ ਰਾਜਨੀਤੀ ‘ਚ ਵੀ ਪਰਵੇਸ਼ ਕਰ ਸਕਦੇ ਹਨ ਪਰ ਹਰਭਜਨ ਸਿੰਘ ਨੇ ਅਜੇ ਤੱਕ ਕਿਸੇ ਪਾਰਟੀ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕਿਸ ਪਾਰਟੀ ‘ਚ ਜਾਣਗੇ ਜਾਂ ਆਪਣੀ ਖੁਦ ਦੀ ਇੱਕ ਨਵੀਂ ਪਾਰਟੀ ਬਣਾਉਣਗੇ।

ਕੇਜਰੀਵਾਲ ਦੀ ਨਵੀਂ ਗਰੰਟੀ, ਪੰਜਾਬ ਵਾਸੀਆਂ ਲਈ ਐਲਾਨ, ਸੁਣਾਈ ਖੁਸ਼ਖ਼ਬਰੀ D5 Channel Punjabi

ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਜ਼ਲਦ ਹੀ ਆਪਣੇ ਦਮ ‘ਤੇ ਇੱਕ ਵੈਬ ਸੀਰੀਜ਼ ਬਣਾ ਸਕਦੇ ਹਨ ਅਤੇ ਜ਼ਲਦ ਹੀ ਉਨ੍ਹਾਂ ਦੀ ਕਿਤਾਬ ਦਾ ਦੂਜਾ ਚੈਪਟਰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ‘ਚ ਖੇਡ ਜਗਤ ‘ਚ ਬਹੁਤ ਕੁਝ ਹੋਣਾ ਬਾਕੀ ਹੈ। ਖੇਡ ‘ਚ ਖੇਡਣ ਲਈ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ ਅਤੇ ਖਿਡਾਰੀਆਂ ਨੂੰ ਹੋਰ ਵੀ ਕਈ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਵਾਉਣ ਦੀ ਜ਼ਰੂਰਤ ਹੈ।

Punjab Election: 32 Kisan ਜਥੇਬੰਦੀਆਂ ਦਾ ‘AAP’ ਨਾਲ ਗਠਜੋੜ? Kisan ਆਗੂ ਹੋਵੇਗਾ CM Face| D5 Channel Punjabi

ਇਸ ਮੌਕੇ ‘ਤੇ ਹਰਭਜਨ ਸਿੰਘ ਦੇ ਕੋਚ ਦਵਿੰਦਰ ਅਰੋੜਾ ਅਤੇ ਸੁਰਜੀਤ ਰਾਏ ਬਿੱਟਾ ਨੇ ਹਰਭਜਨ ਸਿੰਘ ਦੇ ਹੁਣ ਤੱਕ ਦੇ ਸ਼ੁਰੂਆਤੀ ਸਫਰ ਦੇ ਬਾਰੇ ‘ਚ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਖਿਡਾਰੀਆਂ ਲਈ ਬੁਨਿਆਦੀ ਢਾਂਚੇ ਦੀ ਕਮੀ ‘ਤੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਹਰਭਜਨ ਸਿੰਘ ਜੇਕਰ ਰਾਜਨੀਤੀ ਕਰਦੇ ਹਨ ਤਾਂ ਅਸੀ ਉਨ੍ਹਾਂ ਨੂੰ ਬਹੁਤ ਵੱਡੇ ਪੱਧਰ ‘ਤੇ ਦੇਖਣਾ ਚਾਹੁੰਦੇ ਹਾਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button