ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCOM) ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਨੇ ਐਕਸਚੇਂਜ ਫਾਈਲਿੰਗ ਰਾਹੀਂ ਦੱਸਿਆ ਹੈ ਕਿ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨਜ਼ (DoT) ਨੇ ਕੰਪਨੀ ਅਤੇ ਇਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਟੈਲੀਕਾਮ ਲਿਮਟਿਡ (RTL) ਨੂੰ 2010, 2013, 2014, 2015 ਅਤੇ 2016 ਵਿੱਚ ਹੋਈਆਂ ਨੀਲਾਮੀਆਂ ਰਾਹੀਂ ਅਲਾਟ ਕੀਤਾ ਗਿਆ ਸਪੈਕਟ੍ਰਮ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਇਸ ਦਾ ਮਤਲਬ ਹੈ ਕਿ ਸਬੰਧਤ ਸਪੈਕਟ੍ਰਮ ਅਲਾਟਮੈਂਟ ਵਾਪਸ ਲੈ ਲਏ ਗਏ ਹਨ ਜਾਂ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤੇ ਗਏ ਹਨ। ਹੁਣ ਰਿਲਾਇੰਸ ਕਮਿਊਨੀਕੇਸ਼ਨਜ਼ ਅਤੇ ਰਿਲਾਇੰਸ ਟੈਲੀਕਾਮ ਲਿਮਟਿਡ ਕੋਲ ਇਨ੍ਹਾਂ ਸਪੈਕਟ੍ਰਮਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਰਹੇਗਾ। ਦੱਸਣਯੋਗ ਹੈ ਕਿ ਅਨਿਲ ਅੰਬਾਨੀ ਦੀ ਇਹ ਕੰਪਨੀ ਇਸ ਸਮੇਂ ਦਿਵਾਲੀਆ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ।ਕੰਪਨੀ ਨੇ ਆਪਣੀ ਫਾਈਲਿੰਗ ਵਿੱਚ ਕਿਹਾ ਕਿ ਉਸਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ (DoT) ਵੱਲੋਂ 5 ਅਕਤੂਬਰ 2026 ਦੀ ਤਾਰੀਖ ਵਾਲੇ ਪੱਤਰ ਪ੍ਰਾਪਤ ਹੋਏ ਹਨ। ਇਹ ਪੱਤਰ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCOM) ਅਤੇ RCOM ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਟੈਲੀਕਾਮ ਲਿਮਟਿਡ (RTL) ਨੂੰ 2010, 2013, 2014, 2015 ਅਤੇ 2016 ਵਿੱਚ ਹੋਈਆਂ ਨੀਲਾਮੀਆਂ ਤਹਿਤ ਅਲਾਟ ਕੀਤੇ ਗਏ ਸਪੈਕਟ੍ਰਮ ਨੂੰ ਰੱਦ ਕਰਨ ਨਾਲ ਸਬੰਧਤ ਹਨ।
ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਆਪਣੀ ਫਾਈਲਿੰਗ ਵਿੱਚ ਕਿਹਾ: “ਕੇਂਦਰ ਸਰਕਾਰ ਨੂੰ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ, 2010, 2013, 2014, 2015 ਅਤੇ 2016 ਵਿੱਚ ਹੋਈਆਂ ਨੀਲਾਮੀਆਂ ਰਾਹੀਂ RCOM ਗਰੁੱਪ ਆਫ ਕੰਪਨੀਜ਼ ਨੂੰ ਅਲਾਟ ਕੀਤੇ ਗਏ ਸਪੈਕਟ੍ਰਮ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




