EntertainmentTop News

ਅਦਾਕਾਰਾ ਰਾਖੀ ਸਾਵੰਤ ਨੇ ਬਾਂਬੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਪੇਸ਼

ਅਭਿਨੇਤਰੀ ਰਾਖੀ ਸਾਵੰਤ ਨੇ ਅਭਿਨੇਤਰੀ-ਮਾਡਲ ਸ਼ਰਲਿਨ ਚੋਪੜਾ ਦੇ ਖਿਲਾਫ ਐਫਆਈਆਰ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਕਾਰਾ ਸ਼ਰਲਿਨ ਚੋਪੜਾ ਨੇ ਆਪਣੀ ਸ਼ਿਕਾਇਤ ਵਿੱਚ ਸਾਵੰਤ ‘ਤੇ ਕਥਿਤ ਤੌਰ ‘ਤੇ ਉਸ ਦੀਆਂ “ਅਣਉਚਿਤ ਵੀਡੀਓ ਅਤੇ ਫੋਟੋਆਂ” ਵਾਇਰਲ ਕਰਨ ਦਾ ਦੋਸ਼ ਲਗਾਇਆ ਹੈ।ਰਾਖੀ ਸਾਵੰਤ ਨੂੰ 19 ਜਨਵਰੀ 2023 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸ਼ਰਲਿਨ ਚੋਪੜਾ ਨੇ ਰਾਖੀ ਖਿਲਾਫ ਪੁਲਸ ਕੇਸ ਦਰਜ ਕਰਵਾਇਆ ਸੀ ਕਿ ਰਾਖੀ ਨੇ ਅਭਿਨੇਤਰੀ ਦੀ ਇਤਰਾਜ਼ਯੋਗ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ ਅਤੇ ਇਸ ਤੋਂ ਬਾਅਦ ਰਾਖੀ ਸਾਵੰਤ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਉਸ ਨੂੰ ਕੁਝ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਰਾਖੀ ਸਾਵੰਤ ਨੇ ਪੁੱਛਗਿੱਛ ‘ਚ ਸਹਿਯੋਗ ਦਿਖਾਇਆ ਹੈ ਅਤੇ ਆਪਣਾ ਮੋਬਾਇਲ ਫੋਨ ਵੀ ਜਮ੍ਹਾ ਕਰਵਾ ਦਿੱਤਾ ਹੈ।ਅਦਾਕਾਰਾ ਰਾਖੀ ਸਾਵੰਤ ਨੇ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣੀ ਭਾਵਨਾ ਸਾਂਝੀ ਕੀਤੀ ਸੀ।

ਕੁਝ ਸਮਾਂ ਪਹਿਲਾਂ ਸ਼ਰਲਿਨ ਚੋਪੜਾ ਨੇ ਸਾਜਿਦ ਖਾਨ ਨੂੰ ‘ਬਿੱਗ ਬੌਸ 16’ ਤੋਂ ਬਾਹਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਮੀਡੀਆ ‘ਚ ਵੀ ਉਹ ਸਾਜਿਦ ਖਾਨ ਨੂੰ ਲੈ ਕੇ ਵਾਰ-ਵਾਰ ਤਿੱਖੇ ਬਿਆਨ ਦੇ ਰਹੀ ਸੀ। ਰਾਖੀ ਸਾਵੰਤ ਨੇ ਇਸ ‘ਤੇ ਸਾਜਿਦ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਭਰਾ ਕਿਹਾ। ਇਸ ਤੋਂ ਬਾਅਦ ਰਾਖੀ ਅਤੇ ਸ਼ਰਲਿਨ ਵਿਚਾਲੇ ਜੰਗ ਛਿੜ ਗਈ। ਪਹਿਲਾਂ ਸ਼ਰਲਿਨ ਨੇ ਰਾਖੀ ਖਿਲਾਫ ਪੁਲਸ ਕੇਸ ਦਰਜ ਕਰਵਾਇਆ ਅਤੇ ਫਿਰ ਰਾਖੀ ਨੇ ਸ਼ਰਲਿਨ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button